HMV ਦੀ ਵਿਦਿਆਰਥਣ ਵਲੋਂ Highest SGPA ਨਾਲ ਯੂਨੀਵਰਸਿਟੀ 'ਚ ਟੌਪ ਰੈਂਕ ਕੀਤਾ ਹਾਸਲ
ਖ਼ਬਰਿਸਤਾਨ ਨੈੱਟਵਰਕ: ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੀ ਐਮਐਸਸੀ ਕੈਮਿਸਟਰੀ ਸਮੈਸਟਰ-2 ਦੀ ਵਿਦਿਆਰਥਣ ਪ੍ਰਿਅੰਕਾ ਸ਼ਰਮਾ ਨੇ 9.10 ਐਸਜੀਪੀਏ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਪ੍ਰਿਅੰਕਾ ਨੇ ਯੂਨੀਵਰਸਿਟੀ ਵਿੱਚ ਉੱਚਤਮ ਸੀਜੀਪੀਏ ਹਾਸਲ ਕੀਤੇ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਅਤੇ ਵਿਭਾਗ ਮੁਖੀ ਸ਼੍ਰੀਮਤੀ ਦੀਪਸ਼ਿਖਾ ਨੇ ਪ੍ਰਿਅੰਕਾ ਨੂੰ ਵਧਾਈ ਦਿੱਤੀ।
'HMV student secures top rank in university with highest SGPA'