HMV ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜੀਸ਼ਨਾਂ ਹਾਸਲ ਕਰ ਕਾਲਜ ਦਾ ਨਾਮ ਰੌਸ਼ਨ ਕੀਤਾ
ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੇ ਬੀ.ਵਾੱਕ ਜਰਨਲਿਜ਼ਮ ਐਂਡ ਮੀਡੀਆ ਸਮੈਸਟਰ 2 ਅਤੇ ਸਮੈਸਟਰ 4 ਦੀਆਂ ਵਿਦਿਆਰਥਣਾਂ ਨੇ ਯੂਨੀਵਰਸਿਟੀ ਪੁਜੀਸ਼ਨਾਂ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਸਮੈਸਟਰ 2 ਵਿੱਚ ਸੰਪਿਤਾ ਨੇ 8.46 ਸੀਜੀਪੀਏ ਨਾਲ ਪਹਿਲਾ ਸਥਾਨ, ਸ਼ਹਿਸ਼ਤਾ ਅਲੀ ਨੇ 8.17 ਸੀਜੀਪੀਏ ਨਾਲ ਦੂਜਾ ਸਥਾਨ, ਸਮੈਸਟਰ 4 ਵਿੱਚ ਪਰਮਪ੍ਰੀਤ ਕੌਰ ਨੇ 7.99 ਸੀਜੀਪੀਏ ਨਾਲ ਪਹਿਲਾ ਸਥਾਨ ਅਤੇ ਮਾਨਸੀ ਨੇ 7.81 ਸੀਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਇਸ ਮੌਕੇ ਵਿਭਾਗ ਮੁਖੀ ਡਾ. ਰਮਾ ਸ਼ਰਮਾ ਅਤੇ ਸਹਾਇਕ ਪ੍ਰੋ. ਸ਼੍ਰੀਮਤੀ ਜੋਤੀ ਸਹਿਗਲ ਅਤੇ ਸ਼੍ਰੀਮਤੀ ਗਾਇਤਰੀ ਵੀ ਮੌਜੂਦ ਸਨ।
'HMV students secure university positions'