ਨੇਪਾਲ ਵਿੱਚ ਇੱਕ ਵਾਰ ਫਿਰ ਵੱਡਾ ਹਾਦਸਾ ਵਾਪਰ ਗਿਆ। ਜਦੋਂ ਬੁੱਧਵਾਰ ਨੂੰ ਨੁਵਾਕੋਟ ਵਿੱਚ ਏਅਰ ਡਾਇਨੇਸਟੀ ਦਾ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਸੂਤਰ ਦੇ ਅਨੁਸਾਰ, ਹੈਲੀਕਾਪਟਰ ਨੇ ਕਾਠਮੰਡੂ ਤੋਂ ਉਡਾਣ ਭਰੀ ਸੀ ਅਤੇ ਸਯਾਫਰਬੈਂਸੀ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ।
ਜਹਾਜ਼ 'ਚ 5 ਲੋਕ ਸਵਾਰ ਸਨ
ਹੈਲੀਕਾਪਟਰ ਵਿੱਚ ਚਾਰ ਚੀਨੀ ਨਾਗਰਿਕਾਂ ਸਮੇਤ ਪੰਜ ਲੋਕ ਸਵਾਰ ਸਨ, ਜੋ ਰਸੂਵਾ ਜਾ ਰਹੇ ਸਨ। ਪਤਾ ਲੱਗਾ ਹੈ ਕਿ ਹੈਲੀਕਾਪਟਰ ਨੂੰ ਸੀਨੀਅਰ ਕਪਤਾਨ ਅਰੁਣ ਮੱਲਾ ਚਲਾ ਰਹੇ ਸਨ।
ਪਹਾੜੀ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਹੈਲੀਕਾਪਟਰ ਦਾ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) ਤੋਂ ਉਡਾਣ ਭਰਨ ਦੇ ਤਿੰਨ ਮਿੰਟ ਬਾਅਦ ਸੰਪਰਕ ਟੁੱਟ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਹੈਲੀਕਾਪਟਰ ਕਾਠਮੰਡੂ ਤੋਂ ਰਸੂਵਾ ਜਾ ਰਿਹਾ ਸੀ ਜਦੋਂ ਇਹ ਨੁਵਾਕੋਟ ਜ਼ਿਲ੍ਹੇ ਦੇ ਸੂਰਿਆ ਚੌਰ-7 'ਤੇ ਪਹਾੜੀ ਨਾਲ ਟਕਰਾਇਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਠਮੰਡੂ ਦੇ ਹਵਾਈ ਅੱਡੇ 'ਤੇ ਇਕ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਸੀ, ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ।