ਸ਼ਿਵ ਸੈਨਾ (ਊਧਵ ਧੜੇ) ਦੀ ਨੇਤਾ ਸੁਸ਼ਮਾ ਅੰਧਾਰੇ ਦਾ ਹੈਲੀਕਾਪਟਰ ਮਹਾਰਾਸ਼ਟਰ ਦੇ ਮਹਾਡ 'ਚ ਸ਼ੁੱਕਰਵਾਰ ਸਵੇਰੇ ਕਰੀਬ 9:30 ਵਜੇ ਹਾਦਸਾਗ੍ਰਸਤ ਹੋ ਗਿਆ। ਸੁਸ਼ਮਾ ਅੰਧਾਰੇ ਬਾਰਾਮਤੀ ਵਿੱਚ ਮਹਿਲਾ ਮੇਲੇ ਵਿੱਚ ਸ਼ਾਮਲ ਹੋਣ ਜਾ ਰਹੀ ਸੀ। ਇਸ ਤੋਂ ਪਹਿਲਾਂ ਕਿ ਸੁਸ਼ਮਾ ਹੈਲੀਕਾਪਟਰ 'ਤੇ ਚੜ੍ਹ ਸਕਦੀ, ਹੈਲੀਕਾਪਟਰ ਆਪਣਾ ਸੰਤੁਲਨ ਗੁਆ ਬੈਠਾ ਅਤੇ ਹਾਦਸਾਗ੍ਰਸਤ ਹੋ ਗਿਆ।
ਹੈਲੀਕਾਪਟਰ ਹਾਦਸੇ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਪੁਲਸ ਨੇ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।