• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਪੰਜਾਬ 'ਚ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਰਹੇਗੀ ਰਾਖਵੀਂ ਛੁੱਟੀ, ਸਕੂਲ ਕਾਲਜ ਰਹਿਣਗੇ ਖੁੱਲ੍ਹੇ

पंजाब में 12 नवंबर को छुट्टी का ऐलान,
11/8/2024 1:19:43 PM Ojasvi Kaushal     Punjab, Holiday Declared, November Holiday, Reserved Holiday, Hindi News    ਪੰਜਾਬ 'ਚ ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਰਹੇਗੀ ਰਾਖਵੀਂ ਛੁੱਟੀ, ਸਕੂਲ ਕਾਲਜ ਰਹਿਣਗੇ ਖੁੱਲ੍ਹੇ  पंजाब में 12 नवंबर को छुट्टी का ऐलान,

ਪੰਜਾਬ ਵਿੱਚ 12 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸੰਤ ਨਾਮਦੇਵ ਜੀ ਦੇ ਜਨਮ ਦਿਹਾੜੇ 'ਤੇ ਸੂਬਾ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਰਾਖਵੀਂਆਂ ਛੁੱਟੀਆਂ ਦਿੱਤੀਆਂ ਗਈਆਂ ਹਨ। ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਕਰਮਚਾਰੀ ਸਾਲ ਵਿੱਚ ਦੋ ਰਾਖਵੀਆਂ ਛੁੱਟੀਆਂ ਲੈ ਸਕਦੇ ਹਨ।

ਸਕੂਲ ਅਤੇ ਕਾਲਜ ਖੁੱਲ੍ਹੇ ਰਹਿਣਗੇ

 ਦੱਸ ਦੇਈਏ ਕਿ 12 ਨਵੰਬਰ ਨੂੰ ਸੂਬੇ ਵਿੱਚ ਕੋਈ ਗਜ਼ਟਿਡ ਜਾਂ ਜਨਤਕ ਛੁੱਟੀ ਨਹੀਂ ਹੈ। ਸਗੋਂ ਇਹ ਰਾਖਵੀਂ ਛੁੱਟੀ ਹੈ। ਇਸ ਕਾਰਨ ਸਕੂਲ, ਕਾਲਜ ਅਤੇ ਵਪਾਰਕ ਅਦਾਰੇ ਹੋਰਨਾਂ ਦਿਨਾਂ ਵਾਂਗ ਖੁੱਲ੍ਹਣਗੇ। ਇਨ੍ਹਾਂ ਅਦਾਰਿਆਂ ਵਿੱਚ ਕੋਈ ਛੁੱਟੀ ਨਹੀਂ ਹੋਵੇਗੀ।

ਸੰਤ ਨਾਮਦੇਵ ਜੀ ਬਾਰੇ

ਇਤਿਹਾਸਕ ਸਰੋਤਾਂ ਅਨੁਸਾਰ ਭਗਤ ਨਾਮਦੇਵ ਜੀ ਦਾ ਜਨਮ 1270 ਈ. ਨੂੰ ਮਹਾਰਾਸ਼ਟਰ ਦੇ ਜਿਲਾ ਸਤਾਰਾ ਦੇ ਕ੍ਰਿਸ਼ਨਾ ਨਦੀ ਦੇ ਕੰਢੇ ਤੇ ਵਸੇ ਪਿੰਡ ਨਰਸੀ ਬਾਮਨੀ  ਵਿੱਚ ਹੋਇਆ। ਭਾਰਤੀ ਵਰਣ ਵੰਡ ਵਿੱਚ ਆਪ ਜੀ ਜਾਤ ਛੀਂਬਾ ਅਛੂਤ ਪ੍ਰਵਾਨ ਕੀਤੀ ਜਾਂਦੀ ਸੀ। ਆਪ ਜੀ ਦੇ ਪਿਤਾ ਦਾ ਨਾਂ ਦਾਮਾਸੇਟੀ ਅਤੇ ਮਾਤਾ ਦਾ ਨਾਂ ਗੋਨਾ ਬਾਈ ਸੀ। ਉਨ੍ਹਾਂ ਦਾ ਪਰਵਾਰ ਭਗਵਾਨ ਵਿੱਠਲ ਦਾ ਪਰਮ ਭਗਤ ਸੀ। ਨਾਮਦੇਵ ਦਾ ਵਿਆਹ ਰਾਧਾਬਾਈ ਦੇ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਪੁੱਤਰ ਦਾ ਨਾਮ ਨਰਾਇਣ ਸੀ ।

 ਭਗਤੀ ਮਾਰਗ ਵਿੱਚ ਆਪ ਜੀ ਨੂੰ ਸ਼੍ਰੋਮਣੀ ਭਗਤ ਮੰਨਿਆ ਜਾਂਦਾ ਹੈ। ਆਪ ਦੀ ਰਚਨਾ ਵਿੱਚ ਮਰਾਠੀ, ਰਾਜਸਤਾਨੀ, ਪੱਛਮੀ ਹਿੰਦੀ ਤੇ ਪੂਰਬੀ ਪੰਜਾਬੀ ਦੇ ਨਾਲ-ਨਾਲ ਫਾਰਸੀ ਸ਼ਬਦਾਵਲੀ ਦਾ ਪ੍ਰਭਾਵ ਵੀ ਵੇਖਿਆ ਜਾ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਅੱਠ ਸ਼ਬਦ ਇੱਕੀ ਰਾਗਾਂ ਵਿੱਚ ਦਰਜ਼ ਹਨ। ਨਾਮ ਦੇਵ ਜੀ ਦੀ ਭਗਤੀ ਯਾਤਰਾਂ ਸਰਗੁਣ ਧਾਰਾ ਵਿਚੋਂ ਹੁੰਦੀ ਹੋਈ ਨਿਰਗੁਣ ਤੱਕ ਪਹੁੰਚਦੀ ਹੈ। ਨਾਮਦੇਵ ਜੀ ਸਾਰੇ ਦੱਖਣੀ ਤੇ ਉੱਤਰੀ ਭਾਰਤ ਵਿੱਚ ਭਰਮਣ ਕਰਦੇ ਰਹੇ ਹਨ। ਇੱਕ ਪਰੰਪਰਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਪਰਮਾਤਮਾ ਨੇ ਆਪ ਕਈ ਵਾਰ ਪ੍ਰਤੱਖ ਹੋ ਕੇ ਨਾਮਦੇਵ ਨੂੰ  ਦਰਸ਼ਨ ਦਿਤੇ ਤੇ ਉਸ ਦੀ ਛੰਨ ਬੰਨ੍ਹੀ ਘੋੜ੍ਹੀ ਤੇ ਵਛੇਰੀ ਵੀ ਬਖਸ਼ੀ। ਨਾਮਦੇਵ ਦੀ ਪਵਾਈ ਛਪੱਰੀ ਤੇ ਧੰਨੇ ਨੇ ਗਊਆਂ ਚਾਰੀਆਂ।

ਇਤਹਾਸਕ ਵਿਅਕਤੀ ਵਜੋਂ ਨਾਮਦੇਵ ਦੇ ਜੀਵਨ ਦੇ ਪ੍ਰਮਾਣਿਕ ਵੇਰਵੇ ਨਾਮ ਮਾਤਰ ਅਤੇ ਬਹੁਤ ਅਸਪਸ਼ਟ ਹਨ। ਪਰ ਭਾਰਤ ਵਰਸ਼ ਦੇ ਬਹੁਤ ਵਿਆਪਕ ਖੇਤਰ ਵਿੱਚ ਅੱਜ ਤੱਕ ਲੋਕ ਯਾਦ ਰਾਹੀਂ ਸਨਮਾਨਯੋਗ ਸੰਤ ਦੀ ਹੋਂਦ ਤੋਂ ਕੋਈ ਮੁਨਕਰ ਨਹੀਂ। ਮੱਤਭੇਦ ਦਾ ਕਾਰਨ ਇਹ ਹੈ ਕਿ ਮਹਾਰਾਸ਼ਟਰ ਵਿੱਚ ਨਾਮਦੇਵ ਨਾਮਕ ਪੰਜ ਸੰਤ ਨਾਮਦੇਵ ਹੋਏ ਹਨ ਅਤੇ ਉਨ੍ਹਾਂ ਸਭ ਨੇ ਥੋੜ੍ਹੀ ਬਹੁਤ ਅਭੰਗ ਅਤੇ ਪਦਰਚਨਾ ਕੀਤੀ ਹੈ। ਆਵਟੇ ਦੀ ਸਕਲ ਸੰਤਗਾਥਾ ਵਿੱਚ ਨਾਮਦੇਵ ਦੇ ਨਾਮ ਉੱਤੇ 2500 ਅਭੰਗ ਮਿਲਦੇ ਹਨ। ਲੱਗਭੱਗ 600 ਅਭੰਗਾਂ ਵਿੱਚ ਕੇਵਲ ਨਾਮਦੇਵ ਜਾਂ ਨਾਮਾ ਦੀ ਛਾਪ ਹੈ ਅਤੇ ਬਾਕੀ ਵਿੱਚ ਵਿਸ਼ਣੁਦਾਸਨਾਮਾ ਦੀ।ਕੁੱਝ ਵਿਦਵਾਨਾਂ ਦੇ ਮਤ ਅਨੁਸਾਰ ਦੋਨਾਂ ਨਾਮਾ ਇੱਕ ਹੀ ਹਨ। ਵਿਸ਼ਨੂੰ (ਵਿਠੋਬਾ) ਦੇ ਦਾਸ ਹੋਣ ਕਰਕੇ ਨਾਮਦੇਵ ਨੇ ਹੀ ਸ਼ਾਇਦ ਆਪਣੇ ਆਪ ਨੂੰ ਵਿਸ਼ਣੁਦਾਸ ਨਾਮਾ ਕਹਿਣਾ ਅਰੰਭ ਕਰ ਦਿੱਤਾ ਹੋਵੇ। 


ਭਗਤ ਨਾਮਦੇਵ ਨੇ ਆਪਣੀ ਜ਼ਿੰਦਗੀ ਦਾ ਆਖ਼ਰੀ ਸਮਾਂ ਲਗਪਗ 18 ਸਾਲ ਪੰਜਾਬ ਦੇ ਪਿੰਡ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੁਜ਼ਾਰਿਆ। ਇੱਥੇ ਹੀ ਭਗਤ ਨਾਮਦੇਵ ਜੀ 2 ਮਾਘ ਸੰਮਤ 1406 (1350 ਈਸਵੀ) ਨੂੰ ਜੋਤੀ ਜੋਤਿ ਸਮਾਏ। ਜਿਸ ਜਗ੍ਹਾ ਭਗਤ ਜੀ ਤਪ ਕਰਦੇ ਸਨ, ਉਸ ਜਗ੍ਹਾ ’ਤੇ ਤਪਿਆਣਾ ਸਾਹਿਬ ਸੁਸ਼ੋਭਿਤ ਹੈ। ਇਨ੍ਹਾ ਦੇ ਜਨਮ ਕਾਲ ਬਾਰੇ ਕਾਫੀ ਵਾਦ ਵਿਵਾਦ ਚਲ ਰਿਹਾ ਹੈ 1 ਮਹਾਰਾਸ਼ਟਰਾ ਦੇ ਕੁਝ  ਇਤਹਾਸਕਾਰਾਂ  ਦਾ ਮਾਨਨਾ ਹੈ ਕਿ ਜੋ  ਗੁਰੂ ਗ੍ਰੰਥ ਸਾਹਿਬ ਵਿੱਚ ਨਾਮਦੇਵ ਦੇ 61 ਪਦ ਸੰਗ੍ਰਹਿਤ ਹਨ, ਉਹ ਨਾਮਦੇਵ ਪੰਜਾਬੀ ਹੈ, ਮਹਾਰਾਸ਼ਟਰੀ ਨਹੀਂ। ਇਹ ਹੋ ਸਕਦਾ ਹੈ, ਉਹ ਮਹਾਰਾਸ਼ਟਰੀ ਵਾਰਕਰੀ ਨਾਮਦੇਵ ਦਾ ਕੋਈ ਚੇਲਾ ਹੋਵੇ ਅਤੇ ਉਸਨੇ ਆਪਣੇ ਗੁਰੂ ਦੇ ਨਾਮ ਉੱਤੇ ਹਿੰਦੀ ਵਿੱਚ ਪਦ ਰਚਨਾ ਕੀਤੀ ਹੋਵੇ। ਪਰ ਮਹਾਰਾਸ਼ਟਰੀ ਵਾਰਕਰੀ ਨਾਮਦੇਵ ਹੀ ਦੇ ਹਿੰਦੀ ਪਦ ਗੁਰੂ ਗ੍ਰੰਥ ਸਾਹਬ ਵਿੱਚ ਸੰਕਲਿਤ ਹਨ। ਕਿਉਂਕਿ ਨਾਮਦੇਵ ਦੇ ਮਰਾਠੀ ਅਭੰਗਾਂ ਅਤੇ ਗੁਰੂ ਗ੍ਰੰਥ ਸਾਹਬ ਦੇ ਪਦਾਂ ਵਿੱਚ ਜੀਵਨ ਘਟਨਾਵਾਂ ਅਤੇ ਭਾਵਾਂ, ਇੱਥੇ ਤੱਕ ਕਿ ਰੂਪਕ ਅਤੇ ਉਪਮਾਵਾਂ ਦੀ ਵੀ ਸਮਾਨਤਾ ਹੈ। ਇਸ ਲਈ ਮਰਾਠੀ ਅਭੰਗਕਾਰ ਨਾਮਦੇਵ ਅਤੇ ਹਿੰਦੀ ਪਦਕਾਰ ਨਾਮਦੇਵ ਇੱਕ ਹੀ ਸਿੱਧ ਹੁੰਦੇ ਹਨ।


ਮਹਾਰਾਸ਼ਟਰੀ ਵਿਦਵਾਨ ਵਾਰਕਰੀ ਨਾਮਦੇਵ ਨੂੰ ਗਿਆਨੇਸ਼ਵਰ ਦਾ ਸਮਕਾਲੀ ਮੰਨਦੇ ਹਨ ਅਤੇ ਗਿਆਨੇਸ਼ਵਰ ਦਾ ਸਮਾਂ ਉਨ੍ਹਾਂ ਦੇ ਗ੍ਰੰਥ ਗਿਆਨੇਸ਼ਵਰੀ ਨਾਲ ਪ੍ਰਮਾਣਿਤ ਹੋ ਜਾਂਦਾ ਹੈ। ਗਿਆਨੇਸ਼ਵਰੀ ਵਿੱਚ ਉਸਦਾ ਰਚਨਾਕਾਲ 1212 ਸ਼ਕ ਦਿੱਤਾ ਹੋਇਆ ਹੈ। ਨਾਮਦੇਵ ਦੀ ਇੱਕ ਪ੍ਰਸਿੱਧ ਰਚਨਾ ਤੀਰਥਾਵਲੀ ਹੈ ਜਿਸਦੀ ਪਰਮਾਣਿਕਤਾ ਨਿਰਵਿਵਾਦੀ ਹੈ। ਉਸ ਵਿੱਚ ਗਿਆਨਦੇਵ ਅਤੇ ਨਾਮਦੇਵ ਦੀਆਂ ਸਹਿ-ਯਾਤਰਾਵਾਂ ਦਾ ਵਰਣਨ ਹੈ। ਇਸ ਲਈ ਗਿਆਨਦੇਵ ਅਤੇ ਨਾਮਦੇਵ ਦਾ ਸਮਕਾਲੀ ਹੋਣਾ ਇਸ ਗਵਾਹੀ ਨਾਲ ਵੀ ਸਿੱਧ ਹੈ। ਨਾਮਦੇਵ ਗਿਆਨੇਸ਼ਵਰ ਦੀ ਸਮਾਧੀ ਲੀਨ ਹੋਣ ਤੋਂ ਲਗਭਗ 55 ਸਾਲ ਬਾਅਦ ਤੱਕ ਅਤੇ ਜਿੰਦਾ ਰਹੇ। ਇਸ ਪ੍ਰਕਾਰ ਨਾਮਦੇਵ ਦਾ ਕਾਲ ਸ਼ਕੇ 1192 ਤੋਂ ਸ਼ਕ 1272 ਤੱਕ ਮੰਨਿਆ ਜਾਂਦਾ ਹੈ।


-ਸੰਤ ਨਾਮਦੇਵ ਨੇ ਵਿਸੋਬਾ ਖੇਚਰ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ। ਉਹ ਸੰਤ ਗਿਆਨੇਸ਼ਵਰ ਦੇ ਸਮਕਾਲੀ ਸਨ ਅਤੇ ਉਮਰ ਵਿੱਚ ਉਨ੍ਹਾਂ ਤੋਂ 5 ਸਾਲ ਵੱਡੇ ਸਨ। ਸੰਤ ਨਾਮਦੇਵ ਨੇ, ਸੰਤ ਗਿਆਨੇਸ਼ਵਰ ਦੇ ਨਾਲ ਪੂਰੇ ਮਹਾਰਾਸ਼ਟਰ ਦਾ ਭ੍ਰਮਣ ਕੀਤਾ, ਭਗਤੀ – ਗੀਤ ਰਚੇ ਅਤੇ ਜਨਤਾ ਨੂੰ ਸਮਤਾ ਅਤੇ ਪ੍ਰਭੂ-ਭਗਤੀ ਦਾ ਪਾਠ ਪੜਾਇਆ। ਸੰਤ ਗਿਆਨੇਸ਼ਵਰ ਦੇ ਪਰਲੋਕ ਗਮਨ ਦੇ ਬਾਅਦ ਉਨ੍ਹਾਂ ਨੇ ਪੂਰੇ ਭਾਰਤ ਦਾ ਭ੍ਰਮਣ ਕੀਤਾ। ਉਨ੍ਹਾਂ ਨੇ ਮਰਾਠੀ ਦੇ ਨਾਲ ਨਾਲ ਹਿੰਦੀ ਵਿੱਚ ਵੀ ਰਚਨਾਵਾਂ ਲਿਖੀਆਂ। ਇਨ੍ਹਾਂ ਨੇ ਅਠਾਰਾਂ ਸਾਲਾਂ ਤੱਕ ਪੰਜਾਬ  ਵਿੱਚ ਭਗਵੰਨਾਮ ਦਾ ਪ੍ਰਚਾਰ ਕੀਤਾ। ਉਨ੍ਹਾਂ ਦੀਆਂ ਕੁੱਝ ਰਚਨਾਵਾਂ  ਸ਼੍ਰੀ ਗੁਰੂ ਗ੍ਰੰਥ ਸਾਹਿਬ  ਵਿੱਚ ਮਿਲਦੀਆਂ ਹਨ। ਮੁਖਬਾਨੀ ਨਾਮਕ ਕਿਤਾਬ ਵਿੱਚ ਉਨ੍ਹਾਂ ਦੀ ਰਚਨਾਵਾਂ ਸੰਗ੍ਰਹਿਤ ਹਨ। ਅੱਜ ਵੀ ਉਨ੍ਹਾਂ ਦੇ ਰਚਿਤ ਗੀਤ ਪੂਰੇ ਮਹਾਰਾਸ਼ਟਰ ਵਿੱਚ ਭਗਤੀ ਅਤੇ ਪ੍ਰੇਮ ਦੇ ਨਾਲ ਗਾਏ ਜਾਂਦੇ ਹਨ। ਇਹ ਸੰਮਤ ੧੪੦੭ ਵਿੱਚ ਸਮਾਧੀ ਵਿੱਚ ਲੀਨ ਹੋ ਗਏ।

ਨਾਮਦੇਵ  ਮਹਾਰਾਸ਼ਟਰ ਦੇ ਪ੍ਰਸਿੱਧ ਸੰਤ ਹੋਏ ਹਨ। ਉਨ੍ਹਾਂ ਦੇ ਸਮੇਂ ਵਿੱਚ ਨਾਥ ਅਤੇ ਮਹਾਨੁਭਾਵ ਪੰਥਾਂ ਦਾ ਮਹਾਰਾਸ਼ਟਰ ਵਿੱਚ ਪ੍ਰਚਾਰ ਸੀ। ਨਾਥ ਪੰਥ ਅਲਖ ਨਿਰੰਜਨ ਦੀ ਯੋਗਪਰਕ ਸਾਧਨਾ ਦਾ ਸਮਰਥਕ ਅਤੇ ਬਾਹਰੀ ਆਡੰਬਰਾਂ ਦਾ ਵਿਰੋਧੀ ਸੀ ਅਤੇ ਮਹਾਨੁਭਾਵ ਪੰਥ ਵੈਦਿਕ ਕਰਮਕਾਂਡ ਅਤੇ ਬਹੁਦੇਵ ਉਪਾਸਨਾ ਦਾ ਵਿਰੋਧੀ ਹੁੰਦੇ ਹੋਏ ਵੀ ਮੂਰਤੀਪੂਜਾ ਨੂੰ ਉੱਕਾ ਵਰਜਿਤ ਨਹੀਂ ਮੰਨਦਾ ਸੀ। ਉਨ੍ਹਾਂ ਦੇ ਇਲਾਵਾ ਮਹਾਰਾਸ਼ਟਰ ਵਿੱਚ ਪੰਢਰਪੁਰ ਦੇ ਵਿਠੋਬਾ ਦੀ ਉਪਾਸਨਾ ਵੀ ਪ੍ਰਚੱਲਤ ਸੀ। ਆਮ ਜਨਤਾ ਹਰ ਸਾਲ ਗੁਰੂ-ਪੁੰਨਿਆਂ ਅਤੇ ਕੱਤਕ ਦੀ ਇਕਾਦਸ਼ੀ ਨੂੰ ਉਨ੍ਹਾਂ ਦੇ ਦਰਸ਼ਨਾਂ ਲਈ ਪੰਢਰਪੁਰ ਦੀ ਵਾਰੀ (ਯਾਤਰਾ) ਕਰਿਆ ਕਰਦੀ ਸੀ (ਇਹ ਪ੍ਰਥਾ ਅੱਜ ਵੀ ਪ੍ਰਚੱਲਤ ਹੈ)। ਇਸ ਪ੍ਰਕਾਰ ਦੀ ਵਾਰੀ (ਯਾਤਰਾ) ਕਰਨ ਵਾਲੇ ਵਾਰਕਰੀ ਕਹਾਂਦੇ ਹਨ। ਵਿੱਠਲ ਉਪਾਸਨਾ ਦਾ ਇਹ ਪੰਥ ਵਾਰਕਰੀ ਸੰਪ੍ਰਦਾਏ ਕਹਾਂਦਾ ਹੈ। ਨਾਮਦੇਵ ਇਸ ਸੰਪ੍ਰਦਾਏ ਦੇ ਪ੍ਰਮੁੱਖ ਸੰਤ ਮੰਨੇ ਜਾਂਦੇ ਹਨ।

ਨਾਮਦੇਵ ਜੀ ਦੇ 61 ਪਦ ਗੁਰੂ ਗਰੰਥ ਸਾਹਿਬ  ਵਿੱਚ ਸੰਕਲਿਤ ਹਨ। ਭਗਤ ਨਾਮਦੇਵ ਜੀ ਦਾ ਦਿਹਾਂਤ 1350 ਈ. ਵਿੱਚ ਹੋਇਆ ਮੰਨਿਆ ਜਾਂਦਾ ਹੈ। ਭਗਤ ਨਾਮਦੇਵ ਦੀਆਂ ਰਚਨਾਵਾਂ ਭਾਰਤੀ ਸਾਹਿਤ ਵਿੱਚ ਅਦੁੱਤੀ ਸਥਾਨ ਰੱਖਦੀਆਂ ਹਨ।

 

'Punjab','Holiday Declared','November Holiday','Reserved Holiday','Hindi News'

Please Comment Here

Similar Post You May Like

  • आज से पंजाब की अनाज मंडियां रहेगी बंद

    आज से पंजाब की अनाज मंडियां रहेगी बंद , जानें वजह

  • पंजाब के लोगों के लिए खुशखबरी...

    पंजाब के लोगों के लिए खुशखबरी... बठिंडा से दिल्ली के लिए फ्लाइट आज से शुरु

Recent Post

  • ਦੇਸ਼ 'ਚ ਪੈਟਰੋਲ-ਡੀਜ਼ਲ ਦੀ ਕਮੀ ਨਹੀਂ-Indian Oil, ਰੱਖਿਆ ਮੰਤਰਾਲੇ ਨੇ ਮੀਡੀਆ ਲਈ ਐਡਵਾਇਜ਼ਰੀ ਕੀਤੀ ਜਾਰੀ ...

  • ਜਲੰਧਰ ਦੇ ਸ਼ਕਤੀਪੀਠ ਸ਼੍ਰੀ ਦੇਵੀ ਤਲਾਬ ਮੰਦਰ 'ਚ ਰਾਤ ਦੇ ਧਾਰਮਿਕ ਪ੍ਰੋਗਰਾਮ ਰੱਦ, ਕਮੇਟੀ ਮੈਂਬਰਾਂ ਨੇ ਲਿਆ ਫੈਸਲਾ...

  • ਭਾਰਤ-ਪਾਕਿਸਤਾਨ ਤਣਾਅ ਵਿਚਕਾਰ ਰੋੜਵੇਜ਼ ਬੱਸਾਂ ਬੰਦ, ਐਂਬੂਲੈਂਸ 'ਚ ਬਦਲਣਗੀਆਂ Buses...

  • IPL 2025 ਮੁਲਤਵੀ, BCCI ਨੇ ਸੁਰੱਖਿਆ ਕਾਰਨਾਂ ਕਰਕੇ ਲਿਆ ਫੈਸਲਾ...

  • ਭਾਰਤ 'ਚ 8 ਹਜ਼ਾਰ Twitter ਅਕਾਊਂਟਸ ਬੈਨ, ਸਰਕਾਰ ਨੇ ਜਾਰੀ ਕੀਤੇ ਆਦੇਸ਼ ...

  • ਪੰਜਾਬ ਦੇ ਇਸ ਜ਼ਿਲ੍ਹੇ 'ਚ Internet ਸੇਵਾਵਾਂ ਬੰਦ, DC ਨੇ ਆਦੇਸ਼ ਕੀਤੇ ਜਾਰੀ ...

  • ਜਲੰਧਰ 'ਚ ਐਮਰਜੈਂਸੀ 'ਚ ਸ਼ਹਿਰਵਾਸੀਆਂ ਨੂੰ ਇਨ੍ਹਾਂ ਥਾਵਾਂ 'ਤੇ ਕੀਤਾ ਜਾਵੇਗਾ ਸ਼ਿਫਟ, ਲਿਸਟ ਜਾਰੀ ...

  • ਭਾਰਤ ਦੇ ਹਮਲੇ ਨਾਲ ਰਾਵਲਪਿੰਡੀ ਕ੍ਰਿਕਟ ਸਟੇਡੀਅਮ ਹੋਇਆ ਤਬਾਹ,1500 ਕਰੋੜ ਦੀ ਲਾਗਤ ਨਾਲ ਬਣਿਆ ਸੀ ...

  • ਪਾਕਿਸਤਾਨ ਨੇ ਜਲੰਧਰ, ਅੰਮ੍ਰਿਤਸਰ ਸਮੇਤ 15 ਫੌਜੀ ਠਿਕਾਣਿਆਂ 'ਤੇ ਹਮਲਾ ਦੀ ਕੋਸ਼ਿਸ਼, ਭਾਰਤ ਨੇ ਲਾਹੌਰ ਦੇ Air Defence...

  • ਗੁਰਦਾਸਪੁਰ 'ਚ ਅੱਜ 8 ਘੰਟੇ ਦਾ ਰਹੇਗਾ ਬਲੈਕਆਊਟ, ਡੀਸੀ ਨੇ ਸਖ਼ਤ ਆਦੇਸ਼ ਕੀਤੇ ਜਾਰੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY