ਦਿੱਲੀ ਵਿੱਚ ਵਧਦੀ ਕੜਾਕੇ ਦੀ ਠੰਡ ਕਾਰਣ ਸਰਕਾਰ ਨੇ ਸੋਮਵਾਰ 8 ਜਨਵਰੀ ਤੋਂ 12 ਜਨਵਰੀ ਤੱਕ ਸਕੂਲਾਂ ਵਿੱਚ ਵਿੰਟਰ ਹਾਲੀਡੇ ਵਿਚ ਵਾਧਾ ਕੀਤਾ ਹੈ। ਇਹ ਛੁੱਟੀਆਂ ਨਰਸਰੀ ਕਲਾਸ ਤੋਂ 5ਵੀਂ ਕਲਾਸ ਤੱਕ ਨੂੰ ਕੀਤੀਆਂ ਗਈਆਂ ਹਨ। ਦਿੱਲੀ ਦੇ ਕਈ ਉੱਤਰੀ ਰਾਜਾਂ ਵਿੱਚ ਕੋਲਡ ਵੇਵ ਕਾਫ਼ੀ ਪ੍ਰਭਾਵਸ਼ਾਲੀ ਹੈ, ਜਿਸ ਕਾਰਨ ਸਰਕਾਰ ਨੇ ਇਹ ਫੈਸਲਾ ਲਿਆ ਹੈ।