ਜਲੰਧਰ ਦੇ ਸਾਬਕਾ ਮੇਅਰ ਤੇ ‘ਆਪ’ ਆਗੂ ਜਗਦੀਸ਼ ਰਾਜ ਰਾਜਾ ਆਪਣੀ ਪਤਨੀ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਪਹੁੰਚੇ। ਨਾਮਜ਼ਦਗੀ ਪੱਤਰ ਭਰਦੇ ਸਮੇਂ ਉਨ੍ਹਾਂ ਕਿਹਾ ਕਿ ਮੇਅਰ ਦੇ ਅਹੁਦੇ ਲਈ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਹੈ। ਲੋਕਾਂ ਵੱਲੋਂ ਮੈਨੂੰ ਭਾਰੀ ਉਤਸ਼ਾਹ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਬਦੌਲਤ ਹੀ ਮੈਂ ਫਾਰਮ ਭਰਨ ਆਇਆ ਹਾਂ।
ਸਾਬਕਾ ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਲੋਕਾਂ ਦੀ ਸੇਵਾ ਕਰਨ ਵਾਲੀ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਹਾਂ। ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਜਿਸ ਤਰ੍ਹਾਂ ਮੈਨੂੰ ਪਹਿਲਾਂ ਵੋਟ ਪਾ ਕੇ ਜਿਤਾਉਂਦੇ ਰਹੇ,ਮੈਨੂੰ ਇੱਕ ਵਾਰ ਫਿਰ ਮੌਕਾ ਦੇਣ ਤਾਂ ਜੋ ਮੈਂ ਸਮਾਜ, ਲੋਕਾਂ ਤੇ ਆਪਣੇ ਵਾਰਡ ਦੀ ਦੁਬਾਰਾ ਸੇਵਾ ਕਰਨ ਸਕਣ।
ਮੇਅਰ ਲਈ ਮੇਰਾ ਕੋਈ ਮੁਕਾਬਲਾ ਨਹੀਂ
ਉਨ੍ਹਾਂ ਨੇ ਅੱਗੇ ਕਿਹਾ ਕਿ ਮੇਅਰ ਲਈ ਮੇਰਾ ਕੋਈ ਮੁਕਾਬਲਾ ਨਹੀਂ ਹੈ। ਮੈਂ ਆਪਣੀ ਚੋਣ ਲੜ ਰਿਹਾ ਹਾਂ, ਲੋਕਾਂ ਦੇ ਕਹਿਣ 'ਤੇ ਮੈਂ ਦੁਬਾਰਾ ਚੋਣ ਲੜ ਰਿਹਾ ਹਾਂ। ਮੇਰੇ ਵਾਰਡ 'ਚ ਕਿਸੇ ਕਿਸਮ ਦੀ ਕੋਈ ਮੰਗ ਨਹੀਂ ਹੈ, ਲੋਕਾਂ ਦੇ ਕੰਮ ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਫਿਰ ਵੀ ਜੇਕਰ ਕੁਝ ਬਚਿਆ ਹੈ ਤਾਂ ਮੈਂ ਆਪਣੇ ਵਾਰਡ ਦੇ ਲੋਕ ਜੋ ਵੀ ਕਹਿਣਗੇ ਮੈਂ ਉਸ ਨੂੰ ਪੂਰਾ ਕਰਾਂਗਾ।