ਜਲੰਧਰ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਗਰ ਨਿਗਮ ਚੋਣਾਂ ਲਈ ਵੋਟਰ ਸੂਚੀਆਂ ਲਈ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਨਗਰ ਨਿਗਮ ਚੋਣਾਂ ਨੂੰ ਮੁੱਖ ਰੱਖਦਿਆਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਸ ਸਬੰਧੀ ਅੱਜ ਡੀ.ਸੀ ਦਫ਼ਤਰ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਚੋਣ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਨਗਰ ਨਿਗਮ ਜਲੰਧਰ ਦੀ ਵਾਰਡਬੰਦੀ ਅਨੁਸਾਰ ਵੋਟਰ ਸੂਚੀ 1 ਜਨਵਰੀ 2023 ਦੇ ਆਧਾਰ ਉਤੇ ਤਿਆਰ ਕੀਤੀ ਜਾਣੀ ਹੈ |
21 ਅਕਤੂਬਰ ਦੇ ਹਿਸਾਬ ਨਾਲ ਤਿਆਰ ਹੋਵੇਗਾ ਵੋਟਰ ਸੂਚੀ ਦਾ ਡਰਾਫਟ
ਡੀਸੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਪ੍ਰੋਗਰਾਮ ਅਨੁਸਾਰ ਵੋਟਰ ਸੂਚੀ ਦਾ ਡਰਾਫਟ 21 ਅਕਤੂਬਰ 2023 ਨੂੰ ਕੀਤਾ ਜਾਣਾ ਹੈ, ਜਿਸ ’ਤੇ 31 ਅਕਤੂਬਰ 2023 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।
ਇਨ੍ਹਾਂ ਦਾਅਵਿਆਂ ਅਤੇ ਇਤਰਾਜ਼ਾਂ ਦਾ 8 ਨਵੰਬਰ 2023 ਤੱਕ ਨਿਪਟਾਰਾ ਕਰਨ ਤੋਂ ਬਾਅਦ 10 ਨਵੰਬਰ ਨੂੰ ਵੋਟਰ ਸੂਚੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਵੋਟਰ ਸੂਚੀ ਤਿਆਰ ਕਰਨ ਲਈ 15 ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ 15 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਿਯੁਕਤ ਕੀਤੇ ਗਏ ਹਨ।
ਰਜਿਸਟਰੇਸ਼ਨ ਲਈ ਇਨ੍ਹਾਂ ਅਧਿਕਾਰੀਆਂ ਦੀ ਡਿਊਟੀ ਲੱਗੀ
ਡੀਸੀ ਨੇ ਦੱਸਿਆ ਕਿ ਜਨਰਲ ਮੈਨੇਜਰ ਇੰਡਸਟਰੀਜ਼ ਜਲੰਧਰ, ਐਸ.ਡੀ.ਐਮ ਜਲੰਧਰ-1 ਅਤੇ 2, ਸਕੱਤਰ ਆਰ.ਟੀ.ਏ., ਏ.ਸੀ.ਏ. ਪੁੱਡਾ, ਡਿਪਟੀ ਕਮਿਸ਼ਨਰ ਰਾਜ ਕਰ (ਆਬਕਾਰੀ) ਜਲੰਧਰ, ਐਕਸੀਅਨ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਜਲੰਧਰ-1, ਜ਼ਿਲ੍ਹਾ ਮਾਲ ਅਫ਼ਸਰ, ਡਿਪਟੀ ਡਾਇਰੈਕਟਰ ਲੈਂਡ ਰਿਕਾਰਡ, ਡਿਪਟੀ ਕਮਿਸ਼ਨਰ ਡਾ. ਰਜਿਸਟਰਾਰ ਸਹਿਕਾਰੀ ਸਭਾਵਾਂ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਟਾਊਨ ਪਲਾਨਰ, ਐਕਸੀਅਨ ਜਲ ਸਪਲਾਈ ਅਤੇ ਸੈਨੀਟੇਸ਼ਨ ਜਲੰਧਰ-1 ਅਤੇ 2 ਅਤੇ ਸਹਾਇਕ ਆਬਕਾਰੀ ਕਮਿਸ਼ਨਰ ਸਟੇਟ ਟੈਕਸ ਆਡਿਟ-1 ਜਲੰਧਰ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਡਿਪਟੀ ਡਾਇਰੈਕਟਰ ਇੰਡਸਟਰੀਜ਼ ਜਲੰਧਰ-1, ਤਹਿਸੀਲਦਾਰ ਜਲੰਧਰ-1 ਅਤੇ 2, ਜੀ.ਐੱਮ.ਪੰਜਾਬ ਰੋਡਵੇਜ਼ ਜਲੰਧਰ-2, ਅਸਟੇਟ ਅਫਸਰ ਪੁੱਡਾ, ਸਹਾਇਕ ਕਰ ਕਮਿਸ਼ਨਰ ਜਲੰਧਰ-1, ਐੱਸ.ਡੀ.ਓ. ਜਲ ਸਪਲਾਈ ਅਤੇ ਸੀਵਰੇਜ ਬੋਰਡ ਜਲੰਧਰ-1, ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ), ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਜਲੰਧਰ-1, ਸਹਾਇਕ ਕਿਰਤ ਕਮਿਸ਼ਨਰ, ਸਹਾਇਕ ਟਾਊਨ ਪਲਾਨਰ, ਐਸ.ਡੀ.ਓ ਜਲ ਸਪਲਾਈ ਅਤੇ ਸੈਨੀਟੇਸ਼ਨ ਜਲੰਧਰ-1 ਅਤੇ 2 ਅਤੇ ਸਹਾਇਕ ਸ. ਆਬਕਾਰੀ ਕਮਿਸ਼ਨਰ ਸਟੇਟ ਟੈਕਸ ਆਡਿਟ-2 ਨੂੰ ਸਹਾਇਕ ਚੋਣ ਰਜਿਸਟ੍ਰੇਸ਼ਨ ਅਫ਼ਸਰ ਨਿਯੁਕਤ ਕੀਤਾ ਗਿਆ ਹੈ।