T-20 ਸੀਰੀਜ਼ ਦਾ ਪਹਿਲਾ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ 11 ਜਨਵਰੀ ਨੂੰ ਖੇਡਿਆ ਜਾਵੇਗਾ। ਇਹ ਮੈਚ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA), ਮੋਹਾਲੀ ਦੇ ਆਈਐਸ ਬਿੰਦਰਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਵੇਗਾ।
ਸ਼ਾਮ 7 ਵਜੇ ਸ਼ੁਰੂ ਹੋਵੇਗਾ ਮੈਚ
ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਟੀ-20 ਅੰਤਰਰਾਸ਼ਟਰੀ ਮੈਚ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ। ਮੈਚ ਨੂੰ ਦੇਕਣ ਲਈ ਦਰਸ਼ਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਸੁਰੱਖਿਆ ਦੇ ਕੜੇ ਪ੍ਰਬੰਧ
ਮੈਚ ਦੇ ਮੱਦੇਨਜ਼ਰ ਮੋਹਾਲੀ ਵਿੱਚ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਸੁਰੱਖਿਆ ਵਜੋਂ 2000 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।ਇਸ ਦੇ ਨਾਲ ਹੀ ਆਲੇ-ਦੁਆਲੇ 2000 ਦੇ ਕਰੀਬ ਸੀਸੀਟੀਵੀ ਕੈਮਰੇ ਲਾਏ ਗਏ ਹਨ।
ਇਹ ਚੀਜ਼ਾਂ ਸਟੇਡੀਅਮ ਅੰਦਰ ਲਿਜਾਣ 'ਤੇ ਮਨਾਹੀ
ਸਟੇਡੀਅਮ ਵਿਚ ਕੁਝ ਚੀਜ਼ਾਂ ਅੰਦਰ ਲਿਜਾਣ ਤੋਂ ਮਨਾਹੀ ਹੈ। ਜਿਵੇਂ ਇਲੈਕਟ੍ਰਾਨਿਕ ਵਸਤੂ, ਬੈਗ, ਹਥਿਆਰ, ਖਾਣ-ਪੀਣ ਦਾ ਸਾਮਾਨ, ਪਾਣੀ ਦੀ ਬੋਤਲ, ਕੋਲਡ ਡਰਿੰਕ ਦੇ ਡੱਬੇ, ਪਟਾਕੇ, ਪੈੱਨ, ਪੈਨਸਿਲ ਅਤੇ ਕਿਸੇ ਵੀ ਤਰ੍ਹਾਂ ਦੇ ਜਲਣਸ਼ੀਲ ਪਦਾਰਥ ਦੀ ਮਨਾਹੀ ਹੈ। ਮੈਚ ਦੌਰਾਨ ਸਟੇਡੀਅਮ ਦੇ ਅੰਦਰ ਭੋਜਨ ਲੈ ਜਾਣ 'ਤੇ ਔਰਤਾਂ ਨੂੰ ਛੋਟਾ ਪਰਸ ਲੈ ਕੇ ਜਾਣ ਦੀ ਇਜਾਜ਼ਤ ਹੋਵੇਗੀ। ਸਟੇਡੀਅਮ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤਿੱਖਾ ਯੰਤਰ ਨਹੀਂ ਲਿਆ ਜਾਵੇਗਾ। ਜੇਕਰ ਕਿਸੇ ਕੋਲੋਂ ਕਈ ਹਥਿਆਰ ਜਾਂ ਨੁਕੀਲੀ ਵਸਤੂ ਫੜੀ ਜਾਂਦੀ ਹੈ ਉਸ ਉਤੇ ਕਾਰਵਾਈ ਕੀਤੀ ਜਾਵੇਗੀ।