ਖਬਰਿਸਤਾਨ ਨੈੱਟਵਰਕ ਗੁਰਦਾਸਪੁਰ : ਅੱਜ ਬੱਚਿਆਂ ਨਾਲ ਭਰੀ ਸਕੂਲੀ ਬੱਸ ਨਾਲ ਹਾਦਸਾ ਵਾਪਰਨ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਬੱਚਿਆਂ ਨਾਲ ਭਰੀ ਸਕੂਲ ਬੱਸ ਖੇਤਾਂ ਵਿਚ ਪਲਟ ਗਈ। ਜਾਣਕਾਰੀ ਅਨੁਸਾਰ ਬੱਸ ਪਿੰਡ ਹਰਦਾਨ ਨੇੜਲੇ ਖੇਤਾਂ 'ਚ ਪਲਟੀ।
ਰਾਹਤ ਭਰੀ ਖਬਰ ਇਹ ਹੈ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬੱਸ ਵਿਚ ਸਵਾਰ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ ਪਿੰਡ ਤੋਂ ਬੱਚਿਆਂ ਨੂੰ ਲੈ ਕੇ ਰਹੀ ਸੀ। ਜਦੋਂ ਉਹ ਪਿੰਡ ਹਰਦਾਣਾ ਨੇੜੇ ਪੁੱਜੀ ਤਾਂ ਮੀਂਹ ਅਤੇ ਚਿੱਕੜ ਕਾਰਨ ਸੜਕ ਦੇ ਦੋਵੇਂ ਪਾਸੇ ਟੁੱਟੇ ਪਏ ਸਨ। ਇਸ ਕਾਰਨ ਜਿਵੇਂ ਹੀ ਬੱਸ ਸੜਕ ਦੇ ਕਿਨਾਰੇ ਪੁੱਜੀ ਤਾਂ ਅਚਾਨਕ ਖੇਤਾਂ ਵਿਚ ਪਲਟ ਗਈ। ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਦਸਾ ਹੁੰਦੇ ਹੀ ਰਾਹਗੀਰਾਂ ਨੇ ਤੁਰੰਤ ਪਲਟੀ ਬੱਸ ਵਿਚੋਂ ਸਕੂਲੀ ਬੱਚਿਆਂ ਨੂੰ ਬਾਹਰ ਕੱਢਿਆ। ਦੂਜੇ ਪਾਸੇ ਇਸ ਹਾਦਸੇ ਸਬੰਧੀ ਬੱਚਿਆਂ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬੱਸ ਚਾਲਕ ਅਕਸਰ ਹੀ ਬੱਸ ਨੂੰ ਗਲਤ ਢੰਗ ਨਾਲ ਚਲਾਉਂਦਾ ਹੈ। ਜਿਸ ਨੂੰ ਕਈ ਵਾਰ ਰੋਕਿਆ ਵੀ ਗਿਆ।