ਜਲੰਧਰ ਦੇ ਪਿੰਡ ਲਾਲੀਆਂ 'ਚ ਦੀਵਾਲੀ ਦੀ ਰਾਤ ਨੂੰ ਪਤਨੀ ਨੇ ਆਪਣੇ ਹੀ ਪਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਈ। ਮ੍ਰਿਤਕ ਦੀ ਪਛਾਣ ਮਸੀ ਮਸੂਰ ਵਜੋਂ ਹੋਈ ਹੈ। ਜੋ ਕਿ 4 ਬੱਚਿਆਂ ਦਾ ਪਿਤਾ ਸੀ।
ਫੋਰੈਂਸਿਕ ਟੀਮ ਨੂੰ ਜਾਂਚ ਲਈ ਬੁਲਾਇਆ ਗਿਆ
ਪਿੰਡ ਵਾਸੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ। ਜਿਸ ਤੋਂ ਬਾਅਦ ਲਾਂਬੜਾ ਥਾਣੇ ਦੇ ਐਸਐਚਓ ਅਮਨ ਸੈਣੀ ਅਤੇ ਜਲੰਧਰ ਦੇਹਾਤ ਥਾਣਾ ਦੀ ਸੀਆਈਏ ਟੀਮ ਜਾਂਚ ਲਈ ਮੌਕੇ ’ਤੇ ਪੁੱਜੀ। ਘਟਨਾ ਵਾਲੀ ਥਾਂ 'ਤੇ ਬੱਚੇ ਪਹਿਲਾਂ ਹੀ ਮੌਜੂਦ ਸਨ। ਫੋਰੈਂਸਿਕ ਟੀਮ ਨੂੰ ਵੀ ਸਵੇਰੇ ਮੌਕੇ 'ਤੇ ਬੁਲਾਇਆ ਗਿਆ ਹੈ।
ਖਬਰਿਸਤਾਨ ਇਸ ਖਬਰ ਨੂੰ ਲਗਾਤਾਰ ਅਪਡੇਟ ਕਰ ਰਿਹਾ ਹੈ।