ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੀ ਰਿਟਰੀਟ ਸਮਾਰੋਹ ਦਾ ਸਮਾਂ ਬਦਲ ਦਿੱਤਾ ਗਿਆ ਹੈ। ਹੁਣ ਫਾਜ਼ਿਲਕਾ 'ਚ ਭਾਰਤ-ਪਾਕਿਸਤਾਨ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਸ਼ਾਮ 5 ਵਜੇ ਹੋਵੇਗੀ। ਪਹਿਲਾਂ ਇਹ ਰਸਮ ਸ਼ਾਮ 6 ਵਜੇ ਹੁੰਦੀ ਸੀ। ਮੌਸਮ 'ਚ ਬਦਲਾਅ ਕਾਰਨ ਇਹ ਫੈਸਲਾ ਲਿਆ ਗਿਆ ਹੈ।
4:30 ਵਜੇ ਹੋਵੇਗੀ ਲੋਕਾਂ ਦੀ ਐਂਟਰੀ
ਬੀਐਸਐਫ ਬਾਰਡਰ ਏਰੀਆ ਡਿਵੈਲਪਮੈਂਟ ਮੋਰਚਾ ਦੇ ਕਨਵੀਨਰ ਅਤੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਕਿਹਾ ਕਿ ਮੌਸਮ ਵਿੱਚ ਤਬਦੀਲੀ ਆਉਣ ਨਾਲ ਸਮਾਂ ਬਦਲਦਾ ਹੈ। ਰਿਟਰੀਟ ਦੇਖਣ ਲਈ ਆਉਣ ਵਾਲੇ ਸੈਲਾਨੀਆਂ ਨੂੰ ਆਪਣੇ ਆਧਾਰ ਕਾਰਡ ਲੈ ਕੇ ਸ਼ਾਮ 4.30 ਵਜੇ ਫਾਜ਼ਿਲਕਾ ਦੀ ਸਾਦਕੀ ਬਾਰਡਰ 'ਤੇ ਪਹੁੰਚਣ ਲਈ ਕਿਹਾ ਗਿਆ।
ਦੇਸ਼ ਭਰ ਤੋਂ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਆਉਂਦੇ ਹਨ ਲੋਕ
ਭਾਰਤ ਤੇ ਪਾਕਿਸਤਾਨ ਵਿਚਾਲੇ ਰਿਟਰੀਟ ਸਮਾਰੋਹ ਦੇਖਣ ਲਈ ਲੋਕ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਹਨ। ਇਸ ਦੌਰਾਨ ਲੋਕਾਂ 'ਚ ਭਾਰੀ ਉਤਸ਼ਾਹ ਹੈ। ਅੱਜ ਯਾਨੀ 16 ਅਕਤੂਬਰ ਤੋਂ ਸਮਾਂ ਬਦਲ ਰਿਹਾ ਹੈ।