ਕਪੂਰਥਲਾ 'ਚ ਮੈਡੀਕਲ ਲਈ ਆਏ ਕੈਦੀ ਨੂੰ ਬਾਈਕ ਸਵਾਰ ਬੰਦੂਕ ਦੀ ਨੋਕ 'ਤੇ ਭਜਾ ਕੇ ਲੈ ਗਿਆ। ਇਸ ਤੋਂ ਬਾਅਦ ਕਾਫੀ ਮੁਸ਼ੱਕਤ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਸਬਜ਼ੀ ਮੰਡੀ ਤੋਂ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਕੈਦੀ ਦੇ ਕਿਸੇ ਗਿਰੋਹ ਨਾਲ ਸਬੰਧ ਹਨ, ਹਾਲਾਂਕਿ ਪੁਲਸ ਨੇ ਇਸ ਮਾਮਲੇ 'ਤੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ।
ਮੁਲਜ਼ਮ ਕੋਲੋਂ ਪਿਸਤੌਲ ਬਰਾਮਦ
ਦੱਸਿਆ ਜਾ ਰਿਹਾ ਹੈ ਕਿ ਜਦੋਂ ਕੈਦੀ ਦਵਾਈ ਲੈ ਰਿਹਾ ਸੀ ਤਾਂ ਬਾਈਕ ਸਵਾਰ ਨੇ ਪਿਸਤੌਲ ਕੱਢ ਕੇ ਉਸ ਨੂੰ ਆਪਣੀ ਬਾਈਕ ਉਤੇ ਬਿਠਾ ਕੇ ਨਾਲ ਲੈ ਗਿਆ। ਇਸ ਮਗਰੋਂ ਪੁਲਸ ਨੇ ਦੋਵਾਂ ਦਾ ਪਿੱਛਾ ਕਰ ਕੇ ਸਬਜ਼ੀ ਮੰਡੀ ਵਿੱਚੋਂ ਕਾਬੂ ਕਰ ਲਿਆ। ਪੁਲਸ ਨੇ ਭਜਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ।