ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇੱਕ ਵਾਰ ਫਿਰ, ਇਸ ਸਿਲਸਿਲੇ 'ਚ, ਇੱਕ ਅਮਰੀਕੀ ਜਹਾਜ਼ 119 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਆਵੇਗਾ। ਜਾਣਕਾਰੀ ਅਨੁਸਾਰ ਇਹ ਉਡਾਣ 15 ਫਰਵਰੀ ਨੂੰ ਰਾਤ 10:30 ਵਜੇ ਅੰਮ੍ਰਿਤਸਰ ਪਹੁੰਚੇਗੀ। ਰਿਪੋਰਟਾਂ ਅਨੁਸਾਰ, 15 ਫਰਵਰੀ ਨੂੰ ਅਮਰੀਕਾ ਤੋਂ ਆਉਣ ਵਾਲੀ ਫਲਾਈਟ 'ਚ ਜ਼ਿਆਦਾਤਰ ਪੰਜਾਬੀ ਹਨ। ਲਗਭਗ 67 ਪੰਜਾਬੀ ਅਮਰੀਕੀਆਂ ਨੂੰ ਉਡਾਣ ਰਾਹੀਂ ਭਾਰਤ ਡਿਪੋਰਟ ਕੀਤਾ ਜਾ ਰਿਹਾ ਹੈ।
ਜਲੰਧਰ ਦੇ 6 ਯਾਤਰੀ ਵੀ ਸ਼ਾਮਲ
ਜਿਸ ਵਿੱਚ ਜਲੰਧਰ ਦੇ 6 ਯਾਤਰੀ ਅਤੇ ਅੰਮ੍ਰਿਤਸਰ ਦੇ 3 ਲੋਕ ਸ਼ਾਮਲ ਹਨ। ਹਰਿਆਣਾ ਦੂਜੇ ਸਥਾਨ 'ਤੇ ਹੈ ਜਿਸ ਵਿੱਚ 33 ਲੋਕ ਸ਼ਾਮਲ ਹਨ। ਗੁਜਰਾਤ ਤੋਂ 8, ਯੂਪੀ ਤੋਂ 3 ਅਤੇ ਗੋਆ ਤੋਂ 2 ਲੋਕ ਹਨ।
ਅਮਰੀਕਾ 'ਚ 1700 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ ਹਿਰਾਸਤ 'ਚ
ਟਰੰਪ ਦੇ ਰਾਸ਼ਟਰਪਤੀ ਬਣਦੇ ਹੀ 11 ਦਿਨਾਂ ਦੇ ਅੰਦਰ 25 ਹਜ਼ਾਰ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਸ ਦੇ ਲਈ ਟਰੰਪ ਦੀ ਟੀਮ ਨੇ ਅਮਰੀਕਾ ਦੇ 12 ਰਾਜਾਂ ਵਿੱਚ ਛਾਪੇਮਾਰੀ ਕੀਤੀ ਸੀ। ਜਿਸ ਤੋਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਲੋਕਾਂ ਨੂੰ ਫੜ ਕੇ ਡਿਪੋਰਟ ਕਰ ਭੇਜਿਆ ਜਾ ਰਿਹਾ ਹੈ। ਇਨ੍ਹਾਂ ਵਿੱਚ 1700 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਵੀ ਸ਼ਾਮਲ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਬਾਰੇ ਕਿਹਾ
ਅਮਰੀਕਾ ਦੌਰੇ 'ਤੇ ਆਏ ਪੀਐਮ ਮੋਦੀ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮੁੱਦੇ 'ਤੇ ਕਿਹਾ ਕਿ ਜੋ ਲੋਕ ਦੂਜੇ ਦੇਸ਼ਾਂ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿੰਦੇ ਹਨ, ਉਨ੍ਹਾਂ ਨੂੰ ਉੱਥੇ ਰਹਿਣ ਦਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਵਾਪਸ ਲਿਆਉਣ ਲਈ ਤਿਆਰ ਹਾਂ ਜੋ ਭਾਰਤੀ ਨਾਗਰਿਕ ਹਨ ਅਤੇ ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਹਨ।