ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਰਾਤ ਨੂੰ 3 ਡਰੋਨਾਂ ਦੀ ਮੂਵਮੈਂਟ ਦੇਖੀ ਗਈ। ਜਿਸ ਕਾਰਨ ਕਰੀਬ 3 ਘੰਟੇ ਫਲਾਈਟ ਦੀ ਆਵਾਜਾਈ ਨੂੰ ਰੋਕ ਦਿੱਤ ਗਿਆ। ਪੰਜਾਬ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ।
ਏਅਰਪੋਰਟ ਅਥਾਰਟੀ ਮੁਤਾਬਕ ਰਾਤ 10.15 ਤੋਂ 11 ਵਜੇ ਤੱਕ ਡਰੋਨ ਦੀ ਮੂਵਮੇਂਟ ਰਹੀ। ਜਿਸ ਵਿੱਚ ਕਦੇ ਡਰੋਨ ਦਿਖਾਈ ਦਿੰਦੇ ਸਨ ਅਤੇ ਕਦੇ ਗਾਇਬ ਹੁੰਦੇ ਰਹਿੰਦੇ ਸਨ। ਦੇਰ ਰਾਤ 1 ਵਜੇ ਤੋਂ ਬਾਅਦ ਉਡਾਣਾਂ ਦੁਬਾਰਾ ਚਲਾਈਆਂ ਗਈਆਂ।
Air India ਦੀ ਫਲਾਈਟ ਨੂੰ ਹਵਾ 'ਚ ਰੱਖਿਆ
ਜਾਣਕਾਰੀ ਮੁਤਾਬਕ ਦਿੱਲੀ ਤੋਂ ਆ ਰਹੀ ਏਅਰ ਇੰਡੀਆ ਦੀ ਫਲਾਈਟ 20 ਮਿੰਟ ਤੱਕ ਹਵਾ 'ਚ ਰਹਿਣ ਤੋਂ ਬਾਅਦ ਵਾਪਸ ਪਰਤ ਗਈ। ਇਸ ਤੋਂ ਬਾਅਦ ਇਹ ਫਲਾਈਟ ਮੰਗਲਵਾਰ ਸਵੇਰੇ 4 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰੀ।
4 ਉਡਾਣਾਂ ਨੇ ਦੇਰੀ ਨਾਲ ਭਰੀ ਉਡਾਣ
ਇਸ ਦੇ ਨਾਲ ਹੀ ਇੰਡੀਗੋ ਦੀ ਪੁਣੇ, ਇੰਡੀਗੋ ਦੀ ਦਿੱਲੀ, ਏਅਰ ਏਸ਼ੀਆ ਅਤੇ ਬਾਟਿਕ ਏਅਰ ਦੀ ਕੁਆਲਾਲੰਪੁਰ ਦੀਆਂ ਉਡਾਣਾਂ ਦੇਰੀ ਨਾਲ ਉੱਡੀਆਂ। ਜਾਣਕਾਰੀ ਮੁਤਾਬਕ 3 ਡਰੋਨ ਉੱਡਦੇ ਦੇਖੇ ਗਏ। ਇਨ੍ਹਾਂ ਵਿੱਚੋਂ 2 ਡਰੋਨ ਰਾਜਾਸਾਂਸੀ ਸਾਈਡ ਏਅਰਪੋਰਟ ਦੀ ਸੀਮਾ ਨੇੜੇ ਅਤੇ ਟਰਮੀਨਲ ਦੇ ਪਿਛਲੇ ਪਾਸੇ ਦਿਖਾਈ ਦਿੱਤੇ ।
ਤਲਾਸ਼ੀ ਤੋਂ ਬਾਅਦ ਨਹੀਂ ਮਿਲਿਆ ਕੋਈ ਡਰੋਨ
ਜਦੋਂ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਐੱਸ.) ਨੇ ਹੋਰ ਜਾਣਕਾਰੀ ਦਿੱਤੀ, ਤਾਂ ਸੁਰੱਖਿਆ ਕਾਰਨਾਂ ਕਰਕੇ ਉਡਾਣਾਂ ਦੀ ਆਵਾਜਾਈ ਰੋਕ ਦਿੱਤੀ ਗਈ ਸੀ। ਬਾਕੀ ਉਡਾਣਾਂ ਰਾਤ 1 ਵਜੇ ਤੋਂ ਬਾਅਦ ਹੀ ਰਵਾਨਾ ਹੋਈਆਂ। ਪੁਲਿਸ ਅਤੇ ਏਜੰਸੀਆਂ ਨੇ ਰਾਤ ਸਮੇਂ ਏਅਰਪੋਰਟ ਦੇ ਅੰਦਰ ਅਤੇ ਬਾਹਰ ਤਲਾਸ਼ੀ ਲਈ। ਮੰਗਲਵਾਰ ਸਵੇਰੇ ਵੀ ਦੋ ਵਾਰ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਮੁਹਿੰਮ ਦੌਰਾਨ ਕੋਈ ਡਰੋਨ ਬਰਾਮਦ ਨਹੀਂ ਹੋਇਆ।