ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੂੰ ਵੱਡੀ ਸਫਲਤਾ ਮਿਲੀ ਹੈ। ਅਧਿਕਾਰੀਆਂ ਨੇ ਵੱਡੀ ਮਾਤਰਾ ਵਿੱਚ ਸਿਗਰਟਾਂ ਜ਼ਬਤ ਕੀਤੀਆਂ ਹਨ। ਜਿਸ ਦੀ ਕੀਮਤ 4.21 ਲੱਖ ਰੁਪਏ ਦੱਸੀ ਜਾ ਰਹੀ ਹੈ। ਇਹ ਸਿਗਰਟ ਏਅਰਪੋਰਟ 'ਤੇ ਇਕ ਯਾਤਰੀ ਤੋਂ ਜ਼ਬਤ ਕੀਤੀ ਗਈ ਹੈ। ਜੋ ਇਸ ਦੀ ਤਸਕਰੀ ਕਰਨ ਜਾ ਰਿਹਾ ਸੀ।
ਯੂਏਈ ਤੋਂ ਆਇਆ ਸੀ ਭਾਰਤ
ਵਿਭਾਗ ਨੇ ਸਿਗਰਟ ਨੂੰ ਕਬਜ਼ੇ 'ਚ ਲੈ ਕੇ ਯਾਤਰੀ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇੱਕ ਮਹੀਨੇ ਵਿੱਚ ਇਹ ਦੂਜਾ ਮਾਮਲਾ ਹੈ ਜਦੋਂ ਅੰਮ੍ਰਿਤਸਰ ਏਅਰਪੋਰਟ ਤੋਂ ਸਿਗਰਟ ਫੜੀ ਗਈ ਹੈ। ਜਾਣਕਾਰੀ ਅਨੁਸਾਰ ਇਹ ਯਾਤਰੀ ਸ਼ਾਰਜਾਹ (ਯੂ.ਏ.ਈ.) ਤੋਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਿਆ ਸੀ।
24,800 ਸਿਗਰੇਟ ਬਰਾਮਦ
ਜਦੋਂ ਉਸ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 24,800 ਸਿਗਰੇਟ ਬਰਾਮਦ ਹੋਈਆਂ। ਜਦੋਂ ਇਨ੍ਹਾਂ ਦੀ ਬਾਜ਼ਾਰੀ ਕੀਮਤ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਕੀਮਤ 4.21 ਲੱਖ ਰੁਪਏ ਪਾਈ ਗਈ। ਅੰਮ੍ਰਿਤਸਰ ਏਅਰਪੋਰਟ 'ਤੇ ਕਈ ਵਾਰ ਦੁਬਈ ਤੋਂ ਸੋਨੇ ਦੀ ਤਸਕਰੀ ਹੋਣ ਦੀਆਂ ਖਬਰਾਂ ਆ ਚੁੱਕੀਆਂ ਹਨ ਪਰ ਇਸ ਮਹੀਨੇ 'ਚ ਸਿਗਰਟ ਦੀ ਤਸਕਰੀ ਦਾ ਇਹ ਦੂਜਾ ਮਾਮਲਾ ਸਾਹਮਣੇ ਆਇਆ ਹੈ।
2 ਅਗਸਤ ਨੂੰ ਫੜੀਆਂ ਸਨ 18 ਲੱਖ ਰੁਪਏ ਦੀਆਂ ਸਿਗਰਟਾਂ
ਦੱਸ ਦਈਏ ਕਿ 2 ਅਗਸਤ ਨੂੰ ਕਸਟਮ ਵਿਭਾਗ ਨੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਦੋ ਵੱਖ-ਵੱਖ ਮਾਮਲਿਆਂ 'ਚ ਕਰੀਬ 1 ਲੱਖ ਦੇ ਕਰੀਬ ਇਮਪੋਰਟੇਡ ਸਿਗਰਟਾਂ ਜ਼ਬਤ ਕੀਤੀਆਂ ਸਨ। ਜੋ ਕਰੀਬ 18 ਲੱਖ ਰੁਪਏ ਦੀਆਂ ਸਨ।