ਖ਼ਬਰਿਸਤਾਨ ਨੈੱਟਵਰਕ: ਦੇਸ਼ 'ਚ ਹਰ ਰੋਜ਼ ਕੋਈ ਨਾ ਕੋਈ ਲੜਕੀ ਦਾਜ ਦੀ ਬਲੀ ਚੜ੍ਹਦੀ ਹੈ| ਬੇਸ਼ੱਕ ਦਾਜ ਖਿਲਾਫ ਕਈ ਕਾਨੂੰਨ ਬਣਾਏ ਗਏ ਹਨ, ਪਰ ਕਈ ਜਗ੍ਹਾਂ 'ਤੇ ਅਜੇ ਵੀ ਇਹ ਪ੍ਰਥਾ ਕਾਫੀ ਪ੍ਰਚਲਿਤ ਹੈ| ਅਜਿਹਾ ਹੀ ਇੱਕ ਮਾਮਲਾ ਅਰਵਲ ਤੋਂ ਸਾਹਮਣੇ ਆਇਆ ਹੈ| ਜਿੱਥੇ ਅਰਵਲ ਜ਼ਿਲ੍ਹੇ ਦੇ ਕੁਰਥਾ ਬਲਾਕ ਅਧੀਨ ਆਉਂਦੇ ਮਾਣਿਕਪੁਰ ਥਾਣਾ ਖੇਤਰ 'ਚ ਦਾਜ 'ਚ ਮੱਝ ਨਾ ਦੇਣ 'ਤੇ ਸਹੁਰਾ ਪਰਿਵਾਰ ਨੇ ਵਿਆਹੁਤਾ ਦਾ ਕਤਲ ਕਰ ਦਿੱਤਾ|
ਜਾਣਕਾਰੀ ਅਨੁਸਾਰ ਐਤਵਾਰ ਰਾਤ ਨੂੰ ਸਹੁਰੇ ਵਿਆਹੁਤਾ ਦੀ ਲਾਸ਼ ਨੂੰ ਟਿਕਾਣੇ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਤੋਂ ਪਹਿਲਾਂ ਹੀ ਪਿੰਡ ਵਾਸੀਆਂ ਨੂੰ ਘਟਨਾ ਦਾ ਪਤਾ ਲੱਗਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਲੜਕੀ ਦੇ ਮਾਪੇ ਉੱਥੇ ਪਹੁੰਚ ਗਏ, ਪਰ ਇਸ ਤੋਂ ਪਹਿਲਾਂ ਹੀ ਸਹੁਰਾ ਪਰਿਵਾਰ ਲਾਸ਼ ਨੂੰ ਘਰ ਵਿੱਚ ਛੱਡ ਕੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਲਾਸ਼ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਜਾਣਕਾਰੀ ਅਨੁਸਾਰ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਸਹੁਰਿਆਂ ਨੇ ਦਾਜ ਵਿੱਚ ਮੱਝ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਸਹੁਰੇ ਪਰਿਵਾਰ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਉਸਨੂੰ ਤੰਗ-ਪ੍ਰੇਸ਼ਾਨ ਕਰਦੇ ਸਨ। ਐਤਵਾਰ ਨੂੰ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ |