ਜਲੰਧਰ 'ਚ ਨਗਰ ਨਿਗਮ ਨੇ ਮਿੱਠਾਪੁਰ 'ਚ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕਰਦੇ ਹੋਏ ਡਿੱਚ ਮਸ਼ੀਨ ਚਲਾਈ। ਨਾਜਾਇਜ਼ ਕਲੋਨੀ ਵਿੱਚ ਉਸਾਰੀ ਅਧੀਨ ਇਮਾਰਤ ਨੂੰ ਢਾਹ ਦਿੱਤਾ ਗਿਆ। ਇਹ ਕਾਰਵਾਈ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਂ 'ਤੇ ਕੀਤੀ ਗਈ।
ਏਟੀਪੀ ਸੁਖਦੇਵ ਸ਼ਰਮਾ ਨੇ ਜਾਣਕਾਰੀ ਦਿੱਤੀ
ਬਿਲਡਿੰਗ ਬਰਾਂਚ ਦੇ ਏਟੀਪੀ ਸੁਖਦੇਵ ਨੇ ਦੱਸਿਆ ਕਿ ਮਿੱਠਾਪੁਰ ਸਥਿਤ ਗੁਰੂ ਨਾਨਕ ਮਿਸ਼ਨ ਹਸਪਤਾਲ ਦੇ ਪਿਛਲੇ ਪਾਸੇ ਕਰੀਬ ਡੇਢ ਏਕੜ ਰਕਬੇ ਵਿੱਚ ਕਲੋਨੀ ਬਣਾਈ ਗਈ ਸੀ, ਜਿਸ ਵਿਚ ਵਿੱਚ ਤਿੰਨ ਮਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜੋ ਢਾਹ ਦਿੱਤੇ ਗਏ।
ਨਸ਼ਾ ਛੁਡਾਊ ਕੇਂਦਰ ਨੇੜੇ ਵੀ ਕਾਰਵਾਈ
ਨਗਰ ਨਿਗਮ ਦੀ ਬਿਲਡਿੰਗ ਬਰਾਂਚ ਨੇ ਅੱਜ ਮਿੱਠਾਪੁਰ ਵਿੱਚ 2 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਦੂਸਰੀ ਕਾਰਵਾਈ ਵੀ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਵੱਲੋਂ ਨਸ਼ਾ ਛੁਡਾਊ ਸੈਂਟਰ ਨੇੜੇ 3 ਏਕੜ ਵਿੱਚ ਬਣੀ ਕਲੋਨੀ ਵਿੱਚ ਕੀਤੀ ਹੈ। ਇੱਥੇ ਨਿਗਮ ਦੀ ਟੀਮ ਨੇ ਮਸ਼ੀਨ ਦੀ ਵਰਤੋਂ ਕਰ ਕੇ ਇੱਥੋਂ ਦੀਆਂ ਸਾਰੀਆਂ ਸੜਕਾਂ ਨੂੰ ਉਖਾੜ ਦਿੱਤਾ।