ਜਲੰਧਰ 'ਚ ਸਵੇਰੇ-ਸਵੇਰੇ ਸੰਘਣੀ ਧੁੰਦ ਕਾਰਨ 2 ਬੱਸਾਂ ਆਪਸ 'ਚ ਟਕਰਾ ਗਈਆਂ, ਜਿਸ ਕਾਰਨ ਘਟਨਾ ਤੋਂ ਬਾਅਦ ਹਫੜਾ-ਦਫੜੀ ਮਚ ਗਈ। ਇਸ ਹਾਦਸੇ 'ਚ 2 ਤੋਂ 3 ਲੋਕ ਜ਼ਖਮੀ ਹੋਏ ਹਨ। ਹਾਦਸੇ ਕਾਰਨ ਬੱਸ ਹਾਈਵੇਅ ਫਲਾਈਓਵਰ 'ਤੇ ਲਟਕ ਗਈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਬੱਸਾਂ ਨੂੰ ਭਾਰੀ ਨੁਕਸਾਨ ਪਹੁੰਚਿਆ। ਇਹ ਘਟਨਾ ਜਲੰਧਰ, ਲੁਧਿਆਣਾ ਹਾਈਵੇਅ 'ਤੇ ਸਥਿਤ ਫਿਲੌਰ ਕਸਬੇ 'ਚ ਵਾਪਰੀ।
ਦੱਸ ਦੇਈਏ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਬੱਸਾਂ ਅੰਬੇਡਕਰ ਚੌਕ ਨੇੜੇ ਫਲਾਈਓਵਰ 'ਤੇ ਪਹੁੰਚੀਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਿਲੌਰ ਥਾਣੇ ਦੀ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਨੁਕਸਾਨੀਆਂ ਗਈਆਂ ਬੱਸਾਂ ਨੂੰ ਸਾਈਡ ਕਰਵਾਇਆ ਗਿਆ ।
ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਦਿੰਦਿਆਂ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਪ੍ਰਾਈਵੇਟ ਬੱਸ ਨੇ ਯੂਪੀ ਰੋਡਵੇਜ਼ ਦੀ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਪੁਲਿਸ ਨੇ ਘਟਨਾ ਵਾਲੀ ਥਾਂ ਤੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ।