• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦਾ ਇਤਿਹਾਸਕ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਤੋਂ ਹੋਵੇਗਾ ਸ਼ੁਰੂ, ਜਾਣੋ ਮੇਲੇ ਦਾ ਇਤਿਹਾਸ

8/30/2025 3:11:29 PM Gurpreet Singh     Jalandhar city historic mela, shri sidh Baba sodhal mela, history of the mela baba sodhal    ਜਲੰਧਰ ਦਾ ਇਤਿਹਾਸਕ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਤੋਂ ਹੋਵੇਗਾ ਸ਼ੁਰੂ, ਜਾਣੋ ਮੇਲੇ ਦਾ ਇਤਿਹਾਸ 

ਖ਼ਬਰਿਸਤਾਨ ਨੈੱਟਵਰਕ- ਜਲੰਧਰ ਦਾ ਮਸ਼ਹੂਰ ਤੇ ਇਤਿਹਾਸਕ ਮੇਲਾ ਸ਼੍ਰੀ ਸਿੱਧ ਬਾਬਾ ਸੋਢਲ ਮੇਲਾ 6 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਦੇ ਮੱਦੇਨਜ਼ਰ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਮੇਲੇ ਨੂੰ ਲੈ ਕੇ ਪ੍ਰਸ਼ਾਸਨ ਵਲੋਂ ਵੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਜਾਣੋ ਬਾਬਾ ਸੋਢਲ ਮੇਲੇ ਦਾ ਇਤਿਹਾਸ ?

ਜਲੰਧਰ ਸ਼ਹਿਰ ਵਿੱਚ ਹਰ ਸਾਲ ਭਾਦੋਂ ਮਹੀਨੇ ਬਾਬਾ ਸੋਢਲ ਮੇਲਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਦੇ ਮੇਲਿਆਂ ਦੀ ਸੂਚੀ ਵਿੱਚ ਇਸ ਦਾ ਪ੍ਰਮੁੱਖ ਸਥਾਨ ਹੈ। ਇਸ ਮੇਲੇ 'ਚ ਦੇਸ਼ ਭਰ ਤੋਂ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਸੋਢਲ ਬਾਬਾ ਦੇ ਦਰਸ਼ਨਾਂ ਲਈ ਆਉਂਦੇ ਹਨ।

ਜਲੰਧਰ ਦਾ ਬਾਬਾ ਸੋਢਲ ਮੰਦਰ ਆਪਣੀ ਵਿਲੱਖਣ ਪਰੰਪਰਾ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਲਗਭਗ 500 ਸਾਲ ਪੁਰਾਣੇ ਇਸ ਮੰਦਰ 'ਚ ਪ੍ਰਸ਼ਾਦ ਦੇ ਰੂਪ 'ਚ ਸੰਤਾਨ ਪ੍ਰਾਪਤੀ ਦਾ ਆਸ਼ੀਰਵਾਦ ਦਿੱਤਾ ਜਾਂਦਾ ਹੈ। ਇਸ ਕਾਰਨ ਇਹ ਮੰਦਰ ਦੇਸ਼-ਵਿਦੇਸ਼ ਵਿੱਚ ਮਸ਼ਹੂਰ ਹੈ। ਹਰ ਸਾਲ ਹਜ਼ਾਰਾਂ ਬੇਔਲਾਦ ਜੋੜੇ ਬੱਚੇ ਦੀ ਇੱਛਾ ਨਾਲ ਇੱਥੇ ਪਹੁੰਚਦੇ ਹਨ ਅਤੇ ਮਨੋਕਾਮਨਾ ਪੂਰੀ ਹੋਣ ਉਤੇ ਢੋਲ ਤੇ ਬੈਂਡ ਵਾਜਿਆਂ ਨਾਲ ਮੇਲੇ ਉਤੇ ਦੂਰੋਂ ਦੂਰੋਂ ਮੱਥਾ ਟੇਕਣ ਲਈ ਆਉਂਦੇ ਹਨ।

ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਦਰਸ਼ਨਾਂ ਲਈ ਆਉਂਦੇ ਹਨ

ਇਸ ਦੇ ਨਾਲ ਹੀ ਸੋਢਲ ਮੰਦਿਰ ਵਿੱਚ ਪ੍ਰਸਿੱਧ ਇਤਿਹਾਸਕ ਸੋਢਲ ਸਰੋਵਰ ਹੈ ਜਿੱਥੇ ਸੋਢਲ ਬਾਬਾ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ। ਸ਼ਰਧਾਲੂ ਇਸ ਪਵਿੱਤਰ ਝੀਲ ਦੇ ਪਾਣੀ ਦਾ ਛਿੜਕਾਅ ਕਰਦੇ ਹਨ ਅਤੇ ਇਸ ਨੂੰ ਚਰਨਾਮ੍ਰਿਤ ਵਾਂਗ ਪੀਂਦੇ ਹਨ। ਇਸ ਦਿਨ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਬਾਬਾ ਸੋਢਲ ਦੇ ਦਰਸ਼ਨਾਂ ਲਈ ਆਉਂਦੇ ਹਨ। ਮੇਲੇ ਤੋਂ 2-3 ਦਿਨ ਪਹਿਲਾਂ ਸ਼ੁਰੂ ਹੋਣ ਵਾਲੀ ਸ਼ਰਧਾਲੂਆਂ ਦੀ ਭੀੜ ਮੇਲੇ ਤੋਂ ਬਾਅਦ ਵੀ 2-3 ਦਿਨ ਜਾਰੀ ਰਹਿੰਦੀ ਹੈ।

ਬਾਬਾ ਸੋਢਲ ਜੀ ਦਾ ਜਨਮ 

ਬਾਬ ਸੋਢਲ ਜੀ ਦਾ ਜਨਮ ਜਲੰਧਰ ਸ਼ਹਿਰ ਵਿੱਚ ਹੋਇਆ। ਕਿਹਾ ਜਾਂਦਾ ਹੈ ਕਿ ਜਦੋਂ ਸੋਢਲ ਬਾਬਾ ਜੀ ਬਹੁਤ ਛੋਟੇ ਸਨ ਤਾਂ ਉਹ ਆਪਣੀ ਮਾਂ ਨਾਲ ਇਕ ਤਲਾਅ 'ਤੇ ਗਏ। ਮਾਤਾ ਜੀ ਕੱਪੜੇ ਧੋਣ ਵਿਚ ਰੁੱਝੇ ਹੋਏ ਸਨ ਅਤੇ ਨੇੜੇ ਹੀ ਬਾਬਾ ਜੀ ਖੇਡ ਰਹੇ ਸਨ। ਮਾਤਾ ਨੇ ਬਾਬਾ ਸੋਢਲ ਨੂੰ ਤਲਾਅ ਦੇ ਨੇੜੇ ਆਉਣ ਤੋਂ ਕਈ ਵਾਰ ਰੋਕਿਆ ਅਤੇ ਗੁੱਸਾ ਵੀ ਕੀਤਾ।

ਜਦੋਂ ਬਾਬਾ ਜੀ ਨਾ ਮੰਨੇ ਤਾਂ ਮਾਤਾ ਜੀ ਨੇ ਉਨ੍ਹਾਂ ਨੂੰ ਗੁੱਸੇ ਵਿੱਚ ਸਰਾਪ ਦਿੱਤਾ ਅਤੇ ਕਿਹਾ ਕਿ ਜਾਓ ਤਲਾਅ ਵਿਚ ਛਾਲ ਮਾਰ ਦਿਓ। ਇਸ ਗੁੱਸੇ ਪਿੱਛੇ ਮਾਂ ਦਾ ਪਿਆਰ ਛੁਪਿਆ ਹੋਇਆ ਸੀ। ਬਾਬਾ ਸੋਢਲ ਨੇ ਮਾਂ ਦੇ ਕਹੇ ਅਨੁਸਾਰ ਤਲਾਅ ਵਿੱਚ ਛਾਲ ਮਾਰ ਦਿੱਤੀ। ਪੁੱਤ ਦੇ ਤਲਾਅ 'ਚ ਛਾਲ ਮਾਰਨ 'ਤੇ ਮਾਂ ਨੇ ਸੋਗ ਮਨਾਉਣਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਬਾਬਾ ਜੀ ਪਵਿੱਤਰ ਨਾਗ ਦੇਵਤਾ ਦੇ ਰੂਪ ਵਿੱਚ ਪ੍ਰਗਟ ਹੋਏ।

 

'Jalandhar city historic mela','shri sidh Baba sodhal mela','history of the mela baba sodhal'

Please Comment Here

Similar Post You May Like

Recent Post

  • ਪੰਜਾਬ 'ਚ ਬਦਲਿਆ ਮੌਸਮ ਦਾ ਮਿਜ਼ਾਜ, ਆਉਣ ਵਾਲੇ ਦਿਨਾਂ ਲਈ ਭਾਰੀ ਮੀਂਹ ਦੀ ਚੇਤਾਵਨੀ ...

  • ਜਲੰਧਰ CP ਧਨਪ੍ਰੀਤ ਕੌਰ ਸੁਰਜੀਤ ਹਾਕੀ ਸੁਸਾਇਟੀ ਦੇ ਬਣੇ ਸਰਪ੍ਰਸਤ, SSP ਹਰਵਿੰਦਰ ਵਿਰਕ ਨੂੰ ਮਿਲੀ ਇਹ ਜ਼ਿੰਮੇਵਾਰੀ ...

  • ਜਲੰਧਰ PAP ਚੌਕ 'ਚ ਪੰਜਾਬ ਰੋਡਵੇਜ਼ ਬੱਸ ਦਾ ਡੀਜ਼ਲ ਟੈਂਕ ਹਾਈਵੇਅ 'ਤੇ ਡਿੱਗਾ, ਲੱਗਾ ਲੰਬਾ ਜਾਮ ...

  • ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਸਾਬਕਾ ਮੰਤਰੀ ਅਨਿਲ ਜੋਸ਼ੀ ਕਾਂਗਰਸ 'ਚ ਸ਼ਾਮਲ...

  • ਜਲੰਧਰ ਦੇ ਸੂਰਿਆ ਐਨਕਲੇਵ 'ਚ ਕੋਬਰਾ ਸਮੇਤ ਨਿਕਲੇ 12 ਜ਼ਹਿਰੀਲੇ ਸੱਪ! ਲੋਕ ਸਹਿਮੇ...

  • ਪੰਜਾਬ 'ਚ ਇਸ ਦਿਨ ਬੰਦ ਰਹਿਣਗੇ ਸਕੂਲ-ਕਾਲਜ, ਛੁੱਟੀ ਦਾ ਐਲਾਨ!...

  • ਜਲੰਧਰ 'ਚ ਹਸਪਤਾਲ ਦੇ ਬਾਹਰੋਂ ਐਕਟਿਵਾ ਚੋਰੀ, CCTV 'ਚ ਕੈਦ ਹੋਇਆ ਚੋਰ...

  • ਅੱਜ ਤੋਂ LPG ਗੈਸ ਸਿਲੰਡਰ ਮਹਿੰਗਾ ! ਹੋਰ ਦੇਖੇ ਕੀ ਕੀ ਹੋਇਆ ਬਦਲਾਅ...

  • 6.9 ਦੇ ਜ਼ਬਰਦਸਤ ਭੂਚਾਲ ਨਾਲ ਕੰਬਿਆ ਫਿਲੀਪੀਨਜ਼ ! ਭਾਰੀ ਜਾਨੀ ਨੁਕਸਾਨ...

  • ਜਲੰਧਰ 'ਚ ਮੈਡੀਕਲ ਸਟੋਰ 'ਤੇ ਲੁਟੇਰਿਆਂ ਨੇ ਕੀਤਾ ਹਮਲਾ, ਦੁਕਾਨ ਮਾਲਕ ਜ਼ਖਮੀ, CCTV ਆਈ ਸਾਹਮਣੇ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY