ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ। ਸ਼ੁੱਕਰਵਾਰ ਨੂੰ ਇਸ ਜੋੜੇ ਦਾ ਸੰਗੀਤ ਸਮਾਰੋਹ ਹੋਇਆ। ਸਮਾਗਮ ਵਿੱਚ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਨੇ ਪੇਸ਼ਕਾਰੀ ਦਿੱਤੀ। ਬੀਬਰ ਸ਼ੁੱਕਰਵਾਰ ਸਵੇਰੇ ਪਰਫਾਰਮ ਕਰਨ ਲਈ ਮੁੰਬਈ ਪਹੁੰਚਿਆ ਸੀ। ਮੀਡੀਆ ਰਿਪੋਰਟ ਮੁਤਾਬਕ ਜਸਟਿਨ ਨੇ ਇਸ ਫੰਕਸ਼ਨ 'ਚ ਪਰਫਾਰਮ ਕਰਨ ਲਈ 83 ਕਰੋੜ ਰੁਪਏ ਚਾਰਜ ਕੀਤੇ।
ਵਿਸ਼ਵ ਚੈਂਪੀਅਨ ਟੀਮ ਨੂੰ ਕੀਤਾ ਸਨਮਾਨਿਤ
ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ (ਐਨਐਮਏਸੀਸੀ), ਬੀਕੇਸੀ, ਮੁੰਬਈ ਵਿੱਚ ਹੋਏ ਇਸ ਸਮਾਗਮ ਵਿੱਚ ਅੰਬਾਨੀ ਪਰਿਵਾਰ ਨੇ ਟੀ-20 ਵਿਸ਼ਵ ਕੱਪ ਜਿੱਤ ਕੇ ਆਏ ਭਾਰਤੀ ਕਪਤਾਨ ਰੋਹਿਤ ਸ਼ਰਮਾ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੂੰ ਵੀ ਸਨਮਾਨਤ ਕੀਤਾ। ਨੀਤਾ ਅਤੇ ਮੁਕੇਸ਼ ਅੰਬਾਨੀ ਨੇ ਤਿੰਨਾਂ ਨੂੰ ਸਟੇਜ 'ਤੇ ਬੁਲਾਇਆ ਅਤੇ ਗਲੇ ਲਗਾਇਆ।
ਅਨੰਤ ਨੇ ਸੰਗੀਤ ਸਮਾਰੋਹ 'ਚ ਸੁਨਹਿਰੀ ਕਢਾਈ ਵਾਲੀ ਕਾਲੀ ਸ਼ੇਰਵਾਨੀ ਪਹਿਨੀ ਸੀ। ਰਾਧਿਕਾ ਭਾਰੀ ਸਜਾਵਟ ਵਾਲੇ ਗੋਲਡਨ ਲਹਿੰਗਾ ਵਿੱਚ ਨਜ਼ਰ ਆਈ।
ਸੰਗੀਤ ਸਮਾਰੋਹ 'ਚ ਸਲਮਾਨ ਖਾਨ ਅਤੇ ਅਰਜੁਨ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਵੀ ਸਟੇਜ ਪੇਸ਼ਕਾਰੀ ਦਿੱਤੀ। ਇਸ ਮੌਕੇ 'ਤੇ ਪੂਰਾ ਅੰਬਾਨੀ ਪਰਿਵਾਰ ਵੀ ਮੰਚ 'ਤੇ ਨਜ਼ਰ ਆਇਆ। ਪਰਿਵਾਰ ਨੇ 'ਓਮ ਸ਼ਾਂਤੀ ਓਮ' ਦੇ ਗੀਤ 'ਦੀਵਾਨਗੀ-ਦੀਵਾਨਗੀ' 'ਤੇ ਪਰਫਾਰਮ ਕੀਤਾ। ਇਸ ਸਮਾਰੋਹ 'ਚ ਸਲਮਾਨ ਖਾਨ, ਵਰੁਣ ਧਵਨ, ਸ਼ਾਹਿਦ ਕਪੂਰ ਅਤੇ ਜਾਨ੍ਹਵੀ ਕਪੂਰ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ।