ਸਾਡਾ ਨਾਟ ਘਰ ਅੰਮ੍ਰਿਤਸਰ ਦੇ 167ਵੇਂ ਸ਼ੋ ਚ ਭਾਸ਼ਾ ਵਿਭਾਗ ਅੰਮ੍ਰਿਤਸਰ ਦੇ ਅਫ਼ਸਰ ਡਾ. ਸੁਰੇਸ਼ ਮਹਿਤਾ ਜੀ ਦੁਆਰਾ ਲਿਖਿਤ ਨਾਟਕ "ਉਡੀਕ" ਦੀ ਪੇਸ਼ਕਾਰੀ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਸਾਡਾ ਨਾਟ ਘਰ ਦੀ ਨਵੀਂ ਪੱਕੀ ਬਣੀ ਸਟੇਜ ਤੇ ਯੁਵਰਾਜ ਸਿੰਘ ਨੇ ਆਪਣੇ ਖੂਬਸੂਰਤ ਭੰਗੜੇ ਅਤੇ ਜਸਲੀਨ ਕੌਰ ਨੇ ਆਪਣਾ ਲੋਕ ਗੀਤ ਗਾ ਕੇ ਕੀਤੀ।
50 ਪ੍ਰਤੀਸ਼ਤ ਛੋਟ 'ਤੇ ਕਿਤਾਬਾਂ ਦਾ ਲਗਾਇਆ ਸਟਾਲ
ਡਾ. ਮਧੂ ਸ਼ਰਮਾ ਅਤੇ ਮੈਡਮ ਸਰਿਤਾ ਜੋਸ਼ੀ ਜੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਤੋਂ ਬਾਅਦ ਸੁਰੇਸ਼ ਮਹਿਤਾ ਦੁਆਰਾ ਲਿਖਿਤ ਨਾਟਕ ਉਡੀਕ ਦੀ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ ਅਤੇ ਗੁਰਮਨਦੀਪ ਕੌਰ ਨੇ ਨਾਟਕ ਬਾਰੇ ਆਪਣਾ ਪਰਚਾ ਵੀ ਪੜ੍ਹਿਆ। 50 ਪ੍ਰਤੀਸ਼ਤ ਛੋਟ 'ਤੇ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।
ਇਸ ਤੋਂ ਉਪਰੰਤ ਦਲਜੀਤ ਸੋਨਾ ਵੱਲੋਂ ਨਿਰਦੇਸ਼ਿਤ ਨਾਟਕ "ਉਡੀਕ" ਦੀ ਬੇਹੱਦ ਖੂਬਸੂਰਤ ਪੇਸ਼ਕਾਰੀ ਕੀਤੀ ਗਈ। ਮੁੱਖ ਮਹਿਮਾਨਾਂ ਨੇ ਸਾਡਾ ਨਾਟ ਘਰ ਦੇ ਕਲਾਕਾਰਾਂ ਦੀ ਰੱਜ ਕੇ ਸਰਾਹਨਾ ਕੀਤੀ । ਨਾਟਕ 'ਚ ਬਤੌਰ ਅਦਾਕਾਰ ਦਲਜੀਤ ਸਿੰਘ ਸੋਨਾ , ਹਰਮਨਪ੍ਰੀਤ ਸਿੰਘ , ਪਰਮਜੀਤ ਸਿੰਘ , ਸ਼ਰਨਜੀਤ ਸਿੰਘ ਰਟੌਲ , ਸੁਰਿੰਦਰ ਸਿੰਘ , ਅਰਸ਼ਦੀਪ ਸਿੰਘ , ਹਰਸ਼ਵੀਰ ਸਿੰਘ , ਹਰਮਨਜੋਤ ਸਿੰਘ , ਗੁਰਵਿੰਦਰ ਕੌਰ , ਅਨਮੋਲਪ੍ਰੀਤ ਕੌਰ , ਮਨਪ੍ਰੀਤ ਕੌਰ , ਪ੍ਰਭਲੀਨ ਕੌਰ , ਐਮਰੋਜ਼ ਕੌਰ , ਪ੍ਰਭਜੋਤ ਕੌਰ ਅਤੇ ਹਰਪ੍ਰੀਤ ਕੌਰ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ|
ਆਸਲੀਨ ਕੌਰ ਨੇ ਲਾਈਟ ਤੇ ਜਸਲੀਨ ਕੌਰ ਨੇ ਸੰਗੀਤ ਦੀ ਵਾਗਡੋਰ ਬਾਖੂਬੀ ਸੰਭਾਲੀ । ਲਵਲੀ ਪ੍ਰੋਡਕਸ਼ਨ ਤੋਂ ਮਨਿੰਦਰ ਸਿੰਘ ਨੌਸ਼ਹਿਰਾ ਨੇ ਬੈਕਸਟੇਜ ਸਭ ਕਲਾਕਾਰਾਂ ਦਾ ਸਾਥ ਦਿੱਤਾ । ਇਸ ਸੁਪਰਹਿੱਟ ਪੇਸ਼ਕਾਰੀ ਨੂੰ ਦੇਖਣ ਲਈ ਦੂਰ - ਦੂਰ ਤੋਂ ਦਰਸ਼ਕ ਆਏ ਸਨ । ਲਖਬੀਰ ਸਿੰਘ ਘੁੰਮਣ , ਰੰਗਕਰਮੀ ਮੈਗਜ਼ੀਨ ਤੋਂ ਸਤਨਾਮ ਸਿੰਘ ਮੂਧਲ ,ਅਜੀਤ ਸਿੰਘ ਨਭੀਪੁਰੀ , ਹਰਪਿੰਦਰਜੀਤ ਕੌਰ ਅਤੇ ਇਕਵਾਕ ਸਿੰਘ ਪੱਟੀ ਵੀ ਖਾਸਤੌਰ 'ਤੇ ਹਾਜ਼ਰ ਰਹੇ|