ਖ਼ਬਰਿਸਤਾਨ ਨੈੱਟਵਰਕ - ਕਰੀਨਾ ਕਪੂਰ ਨੇ ਹਾਲ ਹੀ 'ਚ ਸੀਤਾ ਦੀ ਭੂਮਿਕਾ ਨਿਭਾਉਣ ਤੇ 12 ਕਰੋੜ ਦੀ ਫੀਸ ਮੰਗਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਇਕ ਇੰਟਰਵਿਊ 'ਚ ਅਭਿਨੇਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕਦੇ ਵੀ ਇਸ ਰੋਲ ਲਈ ਨਹੀਂ ਕਿਹਾ ਗਿਆ ਸੀ। ਦਰਅਸਲ ਪਿਛਲੇ ਸਾਲ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਰੀਨਾ ਨੂੰ ਰਾਮਾਇਣ 'ਚ ਸੀਤਾ ਦਾ ਰੋਲ ਆਫਰ ਕੀਤਾ ਗਿਆ ਸੀ ਅਤੇ ਉਸ ਨੇ ਇਸ ਦੇ ਲਈ 12 ਕਰੋੜ ਰੁਪਏ ਦੀ ਫੀਸ ਮੰਗੀ ਸੀ।
ਸੀਤਾ ਦੀ ਭੂਮਿਕਾ ਦੀ ਪੇਸ਼ਕਸ਼ ਹੋਣ 'ਤੇ ਕਰੀਨਾ ਨੇ ਪ੍ਰਤੀਕਿਰਿਆ ਦਿੱਤੀ ਸੀ
ਕਰੀਨਾ ਨੇ ਇੱਕ ਇੰਟਰਵਿਊ ਵਿੱਚ ਕਿਹਾ, "ਮੈਨੂੰ ਕਦੇ ਵੀ ਇਸ ਫਿਲਮ ਦੀ ਪੇਸ਼ਕਸ਼ ਨਹੀਂ ਕੀਤੀ ਗਈ ਸੀ, ਇਸ ਲਈ ਮੈਨੂੰ ਨਹੀਂ ਪਤਾ ਕਿ ਮੈਨੂੰ ਇਸ ਵਿੱਚ ਕਿਉਂ ਰੱਖਿਆ ਜਾ ਰਿਹਾ ਹੈ। ਮੈਂ ਇਸ ਫਿਲਮ ਲਈ ਕਦੇ ਵੀ ਵਿਕਲਪ ਨਹੀਂ ਸੀ। ਲੋਕੀ ਬਹੁਤ ਗੱਲਾਂ ਬਣਾ ਕੇ ਕਰਦੇ ਨੇ, ਪਤਾ ਨਹੀਂ ਇਹ ਸਭ ਕਿੱਥੋਂ ਆ ਰਿਹਾ ਹੈ।ਅੱਜ ਦੇ ਸਮੇਂ ਵਿੱਚ 100 ਤਰ੍ਹਾਂ ਦੇ ਮੀਡੀਆ ਪਲੇਟਫਾਰਮ ਹਨ ਅਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਂਦੀਆਂ ਹਨ, ਤਾਂ ਕੀ ਅਸੀਂ ਆਪਣਾ ਕੰਮ ਛੱਡ ਕੇ ਇਨ੍ਹਾਂ ਲੋਕਾਂ ਨੂੰ ਜਵਾਬ ਹੀ ਦੈ ਜਾਈਏ।
ਆਉਣਾ ਵਾਲੀ ਫ਼ਿਲਮ ਦੀ ਕਰ ਰਹੀ ਪਰਮੋਸ਼ਨ
ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਆਮਿਰ ਖਾਨ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਕਰੀਨਾ ਰੂਪਾ ਦੇ ਕਿਰਦਾਰ 'ਚ ਨਜ਼ਰ ਆਵੇਗੀ। ਮੋਨਾ ਸਿੰਘ ਇਸ ਫਿਲਮ 'ਚ ਆਮਿਰ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹੈ। ਅਦਵੈਤ ਚੰਦਨ ਦੁਆਰਾ ਨਿਰਦੇਸ਼ਿਤ ਇਹ ਫਿਲਮ 11 ਅਗਸਤ ਨੂੰ ਰਿਲੀਜ਼ ਹੋਵੇਗੀ।