ਰਣਵੀਰ ਸਿੰਘ ਤੋਂ ਬਾਅਦ ਇਸ ਬਾਲੀਵੁੱਡ ਐਕਟਰ ਕੇ ਕਰਵਾਇਆ ਨਿਊਡ ਫੋਟੋਸ਼ੂਟ
ਖ਼ਬਰਿਸਤਾਨ ਨੈੱਟਵਰਕ - ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਨਿਊਡ ਫੋਟੋਸ਼ੂਟ ਤੋਂ ਬਾਅਦ ਹਰ ਕੋਈ ਸੁਰਖੀਆਂ 'ਚ ਹੈ। ਹੁਣ ਉਸ ਦੇ ਇਸ ਫੋਟੋਸ਼ੂਟ ਤੋਂ ਬਾਅਦ 'ਖਤਰੋਂ ਕੇ ਖਿਲਾੜੀ 12' ਫੇਮ ਏਰਿਕਾ ਪੈਕਰਡ ਨੇ ਸੋਸ਼ਲ ਮੀਡੀਆ 'ਤੇ ਆਪਣੀ ਇਕ ਸੈਮੀ-ਨਿਊਡ ਫੋਟੋ ਪੋਸਟ ਕੀਤੀ ਹੈ। ਫੋਟੋ 'ਚ ਉਹ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਏਰਿਕਾ ਨੇ ਇਹ ਫੋਟੋ ਸ਼ੇਅਰ ਕਰਕੇ ਰਣਵੀਰ ਸਿੰਘ ਬਾਰੇ ਵੀ ਗੱਲ ਕੀਤੀ ਹੈ।
ਰਣਵੀਰ ਤੋਂ ਪ੍ਰੇਰਨਾ
ਏਰਿਕਾ ਨੇ ਇਹ ਫੋਟੋਸ਼ੂਟ ਰਣਵੀਰ ਸਿੰਘ ਤੋਂ ਪ੍ਰੇਰਿਤ ਹੋ ਕੇ ਕਰਵਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਰਣਵੀਰ ਨੇ ਨਿਊਡ ਫੋਟੋਸ਼ੂਟ ਕਰਵਾਇਆ ਸੀ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇਸ ਤੋਂ ਬਾਅਦ ਉਸ ਦੇ ਖਿਲਾਫ ਅਸ਼ਲੀਲਤਾ ਫੈਲਾਉਣ ਦੇ ਦੋਸ਼ ਵਿੱਚ ਐਫਆਈਆਰ ਵੀ ਦਰਜ ਕੀਤੀ ਗਈ ਸੀ।
ਏਰਿਕਾ ਕੌਣ ਹੈ?
ਏਰਿਕਾ ਇੱਕ ਭਾਰਤੀ ਮਾਡਲ, ਅਭਿਨੇਤਰੀ ਅਤੇ ਸੋਸ਼ਲ ਮੀਡੀਆ ਇੰਸੂਲਾਂਸਰ ਹੈ। ਉਹ ਹਾਲ ਹੀ 'ਚ ਰੋਹਿਤ ਸ਼ੈੱਟੀ ਦੇ ਸ਼ੋਅ 'ਖਤਰੋਂ ਕੇ ਖਿਲਾੜੀ 12' 'ਚ ਨਜ਼ਰ ਆਈ ਸੀ। ਪਰ ਉਹ ਸ਼ੋਅ 'ਚ ਜ਼ਿਆਦਾ ਦੇਰ ਨਹੀਂ ਚੱਲ ਸਕੀ ਅਤੇ ਪਹਿਲੇ ਹਫਤੇ 'ਚ ਹੀ ਸ਼ੋਅ ਤੋਂ ਬਾਹਰ ਹੋ ਗਈ। ਤੁਹਾਨੂੰ ਦੱਸ ਦੇਈਏ ਕਿ ਏਰਿਕਾ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਗੇਵਿਨ ਪੈਕਰਡ ਦੀ ਬੇਟੀ ਹੈ।
'bollywood news','ranvir singh','bollywoodtasdka','erica packard'