ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਜੀ ਨੇ ਅਦਾਲਤ ਵਿਚ ਜੋ ਕਿਹਾ ਉਸ ਲਈ ਹਿੰਮਤ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਜੀ ਨੂੰ ਤੁਸੀਂ ਆਪਣਾ ਭਰਾ ਜਾਂ ਪੁੱਤਰ ਸਮਝਦੇ ਹੋ ਤਾਂ ਉਨ੍ਹਾਂ ਨੂੰ ਸਹਿਯੋਗ ਕਰੋ। ਉਨਾਂ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦਾ ਨਾਂ ਰੱਖਿਆ ਹੈ ਕੇਜਰੀਵਾਲ ਨੂੰ ਆਸ਼ੀਰਵਾਦ।
ਵਟਸਐਪ ਨੰਬਰ ਕੀਤਾ ਜਾਰੀ
ਉਨ੍ਹਾਂ ਵਟਸਐਪ ਨੰਬਰ 8297324624 ਜਾਰੀ ਕਰਦਿਆਂ ਕਿਹਾ ਕਿ ਤੁਸੀਂ ਇਸ ਨੰਬਰ ਉਤੇ ਅਰਵਿੰਦ ਜੀ ਨੂੰ ਤੁਸੀਂ ਆਸ਼ੀਰਵਾਦ, ਸ਼ੁਭਕਾਮਨਾਵਾਂ, ਦੂਆ ਤੇ ਹੋਰ ਕੋਈ ਵੀ ਸੰਦੇਸ਼ ਹੈ, ਉਹ ਭੇਜ ਸਕਦੇ ਹੋ।
ਉਨਾਂ ਕਿਹਾ ਕਿ ਮੈਨੂੰ ਕਈ ਫੋਨ ਆਏ ਕਈ ਭੈਣਾਂ ਨੇ ਆਪਣੇ ਭਰਾ ਤੇ ਮਾਵਾਂ ਨੇ ਆਪਣੇ ਪੁੱਤਰ ਲਈ ਮੰਨਤਾਂ ਮੰਗੀਆਂ ਹਨ। ਤੁਹਾਡੇ ਜੋ ਵੀ ਮਨ ਵਿਚ ਆਵੇ ਤੁਸੀਂ ਲਿਖ ਕੇ ਭੇਜੋ, ਤੁਹਾਡੇ ਮੈਸੇਜ ਪੜ ਕੇ ਉਨਾਂ ਨੂੰ ਚੰਗਾ ਲੱਗੇਗਾ, ਮੈਂ ਖੁਦ ਉਨਾਂ ਤੱਕ ਇਹ ਮੈਸੇਜ ਪਹੁੰਚਾਵਾਂਗੀ। ਉਨਾਂ ਕਿਹਾ ਕਿ ਮੈਸੇਜ ਕਰਨ ਲਈ ਤੁਹਾਡਾ ਆਮ ਆਦਮੀ ਪਾਰਟੀ ਨਾਲ ਜੁੜੇ ਹੋਣਾ ਜ਼ਰੂਰੀ ਨਹੀਂ ਹੈ, ਜੋ ਵੀ ਉਨਾਂ ਲਈ ਦੁਆ ਕਰਦਾ ਹੈ ਉਹ ਇਸ ਵਟਸਐਪ ਨੰਬਰ ਤੇ ਜ਼ਰੂਰ ਆਪਣੇ ਸੰਦੇਸ਼ ਭੇਜਣ।