ਤਰਨਤਾਰਨ ਪੁਲਸ ਨੇ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਦੁਨੀਆ ਦੇ ਸਭ ਤੋਂ ਲੰਬੇ ਕੱਦ ਵਾਲੇ ਤੇ ਪੰਜਾਬ ਪੁਲਸ ਵਿਚ ਕਾਂਸਟੇਬਲ ਰਹਿ ਚੁੱਕੇ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਆਪਣੇ 7.6 ਫੁੱਟ ਕੱਦ ਨਾਲ ਪੂਰੀ ਦੁਨੀਆ ਵਿੱਚ ਨਾਮਣਾ ਖੱਟਣ ਵਾਲੇ ਜਗਦੀਪ ਸਿੰਘ ਨੇ ਨਿੱਜੀ ਕਾਰਨਾਂ ਕਰਕੇ ਨੌਕਰੀ ਛੱਡ ਦਿੱਤੀ ਸੀ।
ਆਓ ਜਾਣਦੇ ਹਾਂ ਜਗਦੀਪ ਸਿੰਘ ਬਾਰੇ
ਜਗਦੀਪ ਨੇ ਦੁਨੀਆ ਦੇ ਸਭ ਤੋਂ ਲੰਬੇ ਪੁਲਸ ਕਰਮਚਾਰੀ ਹੋਣ ਦਾ ਰਿਕਾਰਡ ਬਣਾਇਆ।ਜਗਦੀਪ ਬੱਚਿਆਂ ਨੂੰ ਹੱਥਾਂ ਨਾਲ ਛੱਤ ਤੋਂ ਹੇਠਾਂ ਉਤਾਰ ਲੈਂਦਾ ਹੈ, ਲੰਬੇ ਕੱਦ ਕਾਰਣ ਉਸ ਲਈ ਵਾਹਨਾਂ 'ਚ ਬੈਠਣਾ ਮੁਸ਼ਕਲ ਹੋ ਜਾਂਦਾ ਹੈ।
ਗੋਟ ਟੈਲੇਂਟ ਵਿੱਚ ਮਚਾ ਚੁੱਕਾ ਹੈ ਧੁੰਮਾਂ
ਅਮਰੀਕਾ ਦੇ ਗੋਟ ਟੈਲੇਂਟ ਵਿੱਚ ਗੱਤਕਾ ਖੇਡ ਕੇ ਆਪਣੀ ਪ੍ਰਤਿਭਾ ਦੇ ਦਿਖਾ ਚੁੱਕਾ ਹੈ ਜੌਹਰ। ਜੱਜ ਜਗਦੀਪ ਸਿੰਘ ਦੀ ਕਾਰਗੁਜ਼ਾਰੀ ਦੇਖ ਕੇ ਹੈਰਾਨ ਰਹਿ ਗਏ ਸਨ ਤੇ ਸਟੇਜ ਉਤੇ ਜੱਜ ਖੁਦ ਉਸ ਨੂੰ ਜੱਫੀ ਪਾਉਣ ਲਈ ਆਏ ਸਨ।
ਜਗਦੀਪ ਮਹਿੰਗੀਆਂ ਕਾਰਾਂ ਅਤੇ ਬਾਈਕ ਦਾ ਸ਼ੌਕੀਨ ਹੈ। ਜਗਦੀਪ ਅਦਾਕਾਰੀ ਵਿਚ ਵੀ ਰੁਚੀ ਰੱਖਦਾ ਹੈ ਅਤੇ ਕਈ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ।
ਆਪਣੇ ਲੰਬੇ ਕੱਦ ਕਾਰਨ ਜਗਦੀਪ ਨੂੰ ਘਰ ਵਿੱਚ ਰਹਿਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਾਰਨ ਬੈੱਡ, ਕੁਰਸੀਆਂ ਤੇ ਹੋਰ ਕਈ ਚੀਜ਼ਾਂ ਨੂੰ ਉਸ ਨੇ ਮੋਡੀਫਾਈ ਕਰਵਾਇਆ ਹੋਇਆ ਹੈ।
ਦਿ ਗ੍ਰੇਟ ਖਲੀ ਤੋਂ ਵੀ ਲੰਬਾ ਹੈ ਜਗਦੀਪ
ਜ਼ਿਕਰਯੋਗ ਹੈ ਕਿ ਜਗਦੀਪ ਦਿ ਗ੍ਰੇਟ ਖਲੀ ਤੋਂ ਵੀ ਲੰਬਾ ਹੈ, ਖਲੀ ਦਾ ਕੱਦ 7.1 ਫੁੱਟ ਹੈ ਅਤੇ ਜਗਦੀਪ ਦਾ ਕੱਦ ਉਸ ਤੋਂ 5 ਇੰਚ ਵੱਡਾ ਹੈ।
ਵਿਆਹ ਲਈ ਵੇਲਣੇ ਪਏ ਪਾਪੜ
ਜਗਦੀਪ ਨੂੰ ਵਿਆਹ ਲਈ ਕਾਫੀ ਪਾਪੜ ਵੇਲਣੇ ਪਏ ਸਨ। ਫਿਰ ਉਸ ਦਾ ਵਿਆਹ ਸੁਖਬੀਰ ਕੌਰ ਨਾਲ ਹੋਇਆ ਸੀ। ਸੁਖਬੀਰ ਕੌਰ ਦਾ ਕੱਦ 5.9 ਫੁੱਟ ਹੈ। ਇਸ ਦੇ ਬਾਵਜੂਦ ਉਹ ਉਨ੍ਹਾਂ ਦੇ ਸਾਹਮਣੇ ਛੋਟੀ ਨਜ਼ਰ ਆਉਂਦੀ ਹੈ।