ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਾਵਾ ਅਤੇ ਵਿੱਤ ਮੰਤਰੀ ਇੱਕ ਧਾਰਮਿਕ ਪ੍ਰੋਗਰਾਮ ਲਈ ਜਲੰਧਰ ਸੂਰਿਆ ਐਨਕਲੇਵ ਸਥਿਤ ਟ੍ਰਿਨਿਟੀ ਚਰਚ ਆਡੀਟੋਰੀਅਮ ਪਹੁੰਚੇ। ਜਿੱਥੇ ਉਹ ਬਿਸ਼ਪ ਜੋਸ ਸੇਬੇਸਟੀਅਨ ਨੂੰ ਵਧਾਈ ਦੇਣ ਪਹੁੰਚੇ। ਜਿੱਥੇ ਸਪੀਕਰ ਕੁਲਤਾਰ ਸੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹ ਚਰਚ ਵਿੱਚ ਪੁਜਾਰੀ ਨੂੰ ਬਿਸ਼ਪ ਦੀ ਜ਼ਿੰਮੇਵਾਰੀ ਲਈ ਵਧਾਈ ਦੇਣ ਆਏ ਹਨ।
ਭਾਜਪਾ ਵਿਧਾਨ ਸਭਾ ਵਿੱਚ ਬੇਅਦਬੀ ਦੀ ਚਰਚਾ ਨੂੰ ਲੈ ਕੇ ਸਵਾਲ ਉਠਾਏ ਗਏ। ਜਿਸ ਵਿੱਚ ਬੇਅਦਬੀ ਦੀ ਚਰਚਾ ਵਿੱਚ ਐਸਸੀ ਭਾਈਚਾਰੇ ਦੇ ਗੁਰੂ ਧਾਮ ਨੂੰ ਲੈ ਕੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਜਿਸ 'ਤੇ ਸਪੀਕਰ ਸੰਧਾਵਾ ਨੇ ਇੱਕ ਕਹਾਵਤ ਦਿੰਦੇ ਹੋਏ ਕਿਹਾ ਕਿ ਛੱਜ ਤਾ ਬੋਲੇ ਛਾਣਨੀ ਕਿਉਂ ਬੋਲੇ। ਜੋ ਲੋਕ ਕਿਸੇ ਦਲਿਤ ਦੇ ਮੱਥਾ ਟੇਕਣ ਤੋਂ ਬਾਅਦ ਮੰਦਰ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਾਉਂਦੇ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਵਿਸ਼ਵਾਸ ਰੱਖਣ ਵਾਲਿਆਂ 'ਤੇ ਸਵਾਲ ਚੁੱਕਣਗੇ ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰਿਆਂ ਨੂੰ ਬਰਾਬਰ ਸਤਿਕਾਰ ਦਿੰਦੇ ਹਨ। ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਜਾਂਦਾ ਹੈ, ਤਾਂ ਗੁਰੂ ਰਵਿਦਾਸ ਜੀ ਨੂੰ ਵੀ ਮੱਥਾ ਟੇਕਿਆ ਜਾਂਦਾ ਹੈ, ਉਸ ਸਮੇਂ ਦੌਰਾਨ ਰਾਮਾਨੰਦ ਜੀ, ਨਾਮਦੇਵ ਜੀ ਅਤੇ ਭਗਤ ਕਬੀਰਦਾਸ ਜੀ ਨੂੰ ਵੀ ਮੱਥਾ ਟੇਕਿਆ ਜਾ ਜਾਂਦਾ ਹੈ। ਅਜਿਹੇ ਕੰਮ ਪੰਜਾਬ ਵਿੱਚ ਨਹੀਂ ਚੱਲਣਗੇ, ਉਹ ਕਿਤੇ ਹੋਰ ਚਲਾਏ ਜਾ ਸਕਦੇ ਹਨ।
ਜਦੋਂ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਅੱਠਵੀਂ ਵਾਰ ਧਮਕੀ ਮਿਲਣ ਬਾਰੇ ਜਦ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਲੋਕ ਦਰਬਾਰ ਸਾਹਿਬ ਵੱਲ ਅੱਖ ਚੁੱਕ ਦੇਖਣ ਵਾਲਿਆਂ ਦੇ ਹਾਲ ਚੰਗਾ ਨਹੀਂ ਹੋਵੇਗਾ । ਹਰ ਹਾਲਤ ਵਿੱਚ ਦੋਸ਼ੀ ਨੂੰ ਜ਼ਰੂਰ ਸਜ਼ਾ ਦਿੱਤੀ ਜਾਵੇਗੀ ।