ਖਬਰਿਸਤਾਨ ਨੈੱਟਵਰਕ - ਰੀਲਾਂ ਬਣਾਉਣ ਦਾ ਕਰੇਜ਼ ਲੋਕਾਂ ਸਿਰ ਅਜਿਹਾ ਚੜ੍ਹ ਬੋਲ ਰਿਹਾ ਹੈ ਕਿ ਲੋਕ ਕਿਤੇ ਵੀ ਫੋਨ ਉਤੇ ਰੀਲਜ਼ ਸ਼ੂਟ ਕਰਨ ਲੱਗ ਜਾਂਦੇ ਹਨ। ਅਜਿਹਾ ਹੀ ਮਾਮਲਾ ਲੁਧਿਆਣ ਤੋਂ ਸਾਹਮਣੇ ਆਇਆ ਹੈ ਜਿਥੇ ਸੜਕ ਦੇ ਵਿਚਕਾਰ ਦੋ ਲੜਕੀਆਂ ਰੀਲ ਬਣਾਉਣ ਲੱਗ ਪਈਆਂ। ਇਸ ਦੌਰਾਨ ਟ੍ਰੈਫਿਕ ਵਿਚ ਕਾਫੀ ਸਮੱਸਿਆਵਾਂ ਵੀ ਆਈਆਂ। ਸ਼ੋਰਟ ਡਰੈੱਸ ਵਿਚ ਦੋਵੇਂ ਲੜਕੀਆਂ ਸੜਕ ਉਤੇ ਡਾਂਸ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।
ਲੋਕ ਵੀ ਰੁਕ ਰੁਕ ਬਣਾਉਂਦੇ ਰਹੇ ਵੀਡੀਓ
ਗਿਆਸਪੁਰਾ ਚੌਕ 'ਤੇ ਦੋ ਕੁੜੀਆਂ ਨੇ ਰੀਲ ਬਣਾਉਣ ਲਈ ਸੜਕ ਦੇ ਵਿਚਕਾਰ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਇਹ ਕੁੜੀਆਂ ਫਲਾਈਓਵਰ ਦੇ ਹੇਠਾਂ ਲਗਭਗ 5 ਮਿੰਟ ਤੱਕ ਡਾਂਸ ਕਰਦੀਆਂ ਰਹੀਆਂ ਤੇ ਰੀਲਾਂ ਬਣਾਉਂਦੀਆਂ ਰਹੀਆਂ। ਨੇੜੇ ਖੜ੍ਹਾ ਇੱਕ ਆਟੋ ਡਰਾਈਵਰ ਵੀ ਉਨ੍ਹਾਂ ਦੀ ਵੀਡੀਓ ਬਣਾਉਂਦੇ ਹੋਏ ਦੇਖਿਆ ਗਿਆ।
ਉਨ੍ਹਾਂ ਦੀਆਂ ਇਨ੍ਹਾਂ ਹਰਕਤਾਂ ਕਾਰਨ ਟ੍ਰੈਫਿਕ ਜਾਮ ਹੋ ਗਿਆ ਪਰ ਫਿਰ ਵੀ ਕੁੜੀਆਂ ਨਹੀਂ ਰੁਕੀਆਂ। ਛੋਟੇ ਕੱਪੜੇ ਪਹਿਨ ਕੇ ਰੀਲਾਂ ਬਣਾ ਰਹੀਆਂ ਲੜਕੀਆਂ ਕਾਰਣ ਭਾਰੀ ਟ੍ਰੈਫਿਕ ਜਾਮ ਹੋ ਗਿਆ।ਲੋਕਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਕੁੜੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਏਸੀਪੀ ਦਾ ਬਿਆਨ ਆਇਆ ਸਾਹਮਣੇ
ਇਸ ਵੀਡੀਓ ਸਬੰਧੀ ਏਸੀਪੀ ਟ੍ਰੈਫਿਕ ਗੁਰਪ੍ਰੀਤ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸੜਕ ਦੇ ਵਿਚਕਾਰ ਰੀਲ ਬਣਾਉਣਾ ਅਤੇ ਆਵਾਜਾਈ ਨੂੰ ਰੋਕਣਾ ਨਿਯਮਾਂ ਦੇ ਵਿਰੁੱਧ ਹੈ। ਵੀਡੀਓ ਦੀ ਪੁਸ਼ਟੀ ਕਰਨ ਤੋਂ ਬਾਅਦ ਜਲਦੀ ਹੀ ਪਤਾ ਲੱਗ ਜਾਵੇਗਾ ਕਿ ਇਹ ਦੋਵੇਂ ਕੁੜੀਆਂ ਕੌਣ ਹਨ। ਨਾਲ ਹੀ, ਦੋਵਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।