ਖਬਰਿਸਤਾਨ ਨੈੱਟਵਰਕ, ਲੁਧਿਆਣਾ : ਲੁਧਿਆਣਾ ਤੋਂ ਬੇਹੱਦ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਦਸੱਦੀਏ ਕਿ ਲਾਡੋਵਾਲ ਹਾਈਵੇ 'ਤੇ ਇੱਕ ਆਲਟੋ ਗੱਡੀ ਦਾ ਭਿਆਨਕ ਐਕਸੀਡੈਂਟ ਹੋ ਗਿਆ ਹੈ । ਇਹ ਹਾਦਸਾ ਸਵੇਰੇ 5:30, ਵਜੇ ਦੇ ਕਰੀਬ ਵਾਪਰਿਆ। ਮਿਲੀ ਜਾਣਕਾਰੀ ਸਾਂਝਾ ਕਰਦਿਆਂ ਦਸੱਦੀਏ ਕਿ ਲਾਡੋਵਾਲ ਫਲਾਈ ਓਵਰ ਦੇ ਖੰਭੇ ਦੇ ਪੋਲ ਵਿੱਚ ਗੱਡੀ ਵੱਜਣ ਕਾਰਨ ਗੱਡੀ ਪਲਟ ਗਈ। ਗੱਡੀ ਵਿੱਚ ਜੋ ਤਿੰਨ ਨੌਜਵਾਨ ਸਨ ਉਹ ਗੰਭੀਰ ਜ਼ਖ਼ਮੀ ਹੋ ਗਏ। ਆਸ ਪਾਸ ਦੇ ਲੋਕਾਂ ਦੀ ਮਦਦ ਤੇ 108 ਨੰਬਰ ਐਮਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਫਿਲੌਰ ਸਿਵਲ ਹਸਪਤਾਲ ਜੇਰੇ ਇਲਾਜ ਲਈ ਲਿਆਦਿਆ ਗਿਆ।
ਲੁਧਿਆਣੇ ਤੋਂ ਜਲੰਧਰ ਜਾ ਰਹੀ ਸੀ ਗੱਡੀ
ਦਸਣਾ ਬਣਦਾ ਹੈ ਕਿ ਆਲਟੋ ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸਨ ਜੋ ਕਿ ਲੁਧਿਆਣੇ ਤੋਂ ਜਲੰਧਰ ਨੂੰ ਜਾਂ ਰਹੇ ਸਨ। ਇਲਾਜ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦਾ ਭਾਰਤ ਦਸਿਆ ਜਾ ਰਿਹਾ ਹੈ । ਮ੍ਰਿਤਕ ਦੇ ਪਰਿਵਾਰਕ ਮੈਂਬਰ ਫਿਲੌਰ ਸਿਵਲ ਹਸਪਤਾਲ ਵਿਚ ਪਹੁੰਚੇ । ਬਾਕੀ ਦੋ ਨੌਜਵਾਨ ਮਨੀ, ਤੇ ਮੁਕੇਸ਼ ਨੂੰ ਤਰੰਤ ਜਲੰਧਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਭਾਰਤ ਨਾਂ ਦਾ ਨੌਜਵਾਨ ਘੁਮਿਆਰ ਮੰਡੀ ਲੁਧਿਆਣੇ ਦਾ ਰਹਿਣ ਵਾਲਾ ਹੈ ਜਦਕਿ ਦੂਸਰਾ ਨੌਜਵਾਨ ਫਗਵਾੜਾ ਤੇ ਤੀਜਾ ਜਲੰਧਰ ਦਾ ਰਹਿਣ ਵਾਲਾ ਹੈ।
ਜਾਣਕਾਰੀ ਅਨੁਸਾਰ ਲਾਡੋਵਾਲ ਦੇ ਏ.ਐਸ.ਆਈ: ਸੁਰਿੰਦਰ ਪਾਲ ਨੇ ਐਕਸੀਡੈਂਟ ਦੁਰਘਟਨਾ ਵਾਲੀ ਥਾਂ 'ਤੇ ਪਹੁੰਚ ਕੇ ਗੱਡੀ ਨੂੰ ਇੱਕ ਸਾਈਡ ਤੇ ਕਰਵਾਕੇ ਰੋਡ ਨੂੰ ਚਾਲੂ ਕਰਵਾਇਆ ।