ਲੁਧਿਆਣਾ ਦੇ ਦੁੱਗਰੀ ਇਲਾਕੇ ਵਿੱਚ ਦੁਸਹਿਰਾ ਮੇਲੇ ਦੇ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਥੇ ਇਕ ਕੈਂਟਰ ਨੇ ਦਰਜਨ ਭਰ ਲੋਕਾਂ ਨੂੰ ਦਰੜ ਦਿੱਤਾ। ਇਸ ਹਾਦਸੇ ਵਿਚ ਇਕ ਦੀ ਮੌਤ ਹੋ ਗਈ, ਜਦਕਿ 5 ਤੋਂ 6 ਲੋਕ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਲੋਕਾਂ ਨੇ ਕੈਂਟਰ ਚਾਲਕ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
ਔਰਤ ਦੀ ਮੌਤ ਹੋ ਗਈ
ਸਾਢੇ 10 ਵਜੇ ਦੇ ਕਰੀਬ ਜਦੋਂ ਰਾਵਣ ਦਹਿਨ ਤੋਂ ਬਾਅਦ ਵੀ ਲੋਕ ਮੇਲੇ ਦਾ ਆਨੰਦ ਮਾਣ ਰਹੇ ਸਨ ਤਾਂ ਇਕ ਟਾਟਾ 407 ਕੈਂਟਰ ਨੇ ਸੜਕ 'ਤੇ ਖੜ੍ਹੇ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਖਾਲੀ ਗਰਾਊਂਡ ਵਿੱਚ ਦੁਸਹਿਰਾ ਮੇਲਾ ਹੋਣ ਕਾਰਨ ਸੜਕ ’ਤੇ ਸਬਜ਼ੀਆਂ ਦੀਆਂ ਰੇਹੜੀਆਂ ਲੱਗੀਆਂ ਸਨ, ਜਿਨ੍ਹਾਂ ਨੂੰ ਕੈਂਟਰ ਚਾਲਕ ਨੇ ਕੁਚਲ ਦਿੱਤਾ। ਬੇਕਾਬੂ ਕੈਂਟਰ ਨੇ ਦਰਜਨ ਭਰ ਲੋਕਾਂ ਨੂੰ ਕੁਚਲ ਦਿੱਤਾ। ਇੱਕ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ।