ਖਬਰਿਸਤਾਨ ਨੈਟਵਰਕ: ਲੁਧਿਆਣਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਸਰਾਭਾ ਨਗਰ ਵਿਖੇ ਈ ਬਲੋਕ ਚ ਇਕ ਗੱਡੀ ਨੇ ਤੇਜ਼ ਰਫ਼ਤਾਰ ਦੌਰਾਨ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ ਸੀ। ਦੱਸ ਦਈਏ ਕਿ ਟੱਕਰ ਇਨਿ ਜ਼ਬਰਦਸਤ ਸੀ ਕਿ ਦੂਜੀ ਗੱਡੀ ਪਲਟਿਆਂ ਖਾਂਦੀ ਹੋਈ ਦੂਰ ਜਾਕੇ ਡਿੱਗੀ।
ਨੌਜਵਾਨ ਨੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ
ਇਸ ਹਾਦਸੇ ਦੌਰਾਨ ਮੌਕੇ ਤੇ ਮੋਜੂਦ ਨੌਜਵਾਨ ਦੇ ਵੀ ਸੱਟਾਂ ਲੱਗੀਆਂ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਇਸ ਹਾਦਸੇ ਨੂੰ ਲੈਕੇ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਨੌਜਵਾਨ ਨੇ ਇਸ ਹਾਦਸੇ ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਗੱਡੀ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਦੌਰਾਨ ਉਸਨੂੰ ਹਲਕੀ ਜਿਹੀ ਸੱਟ ਵੀ ਲੱਗ ਗਈ ਸੀ।
ਪੁਲਿਸ ਮੌਕੇ ਤੇ ਪਹੁੰਚੀ
ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਸੀਂ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਇਸ ਹਾਦਸੇ ਨੂੰ ਲੈਕੇ ਹੱਲੇ ਤਕ ਕਿਸੇ ਵੱਲੋਂ ਕਂਪਲੇਂਟ ਨਹੀਂ ਕੀਤੀ ਗਈ ਹੈ। ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਇਸ ਮਾਮਲੈ ਤੇ ਜਿੱਦ ਹੀ ਕਂਪਲੇਂਟ ਦਰਜ ਕਰਵਾਈ ਜਾਵੇਗੀ ਉਸੇ ਵੇਲੇ ਇਸ ਹਾਦਸੇ ਨਾਲ ਜੁੜੇ ਲੋਕਾਂ ਨੂੰ ਹਿਰਾਸਤ ਚ ਲੈ ਲਿਟ ਜਾਵੇਗਾ। ਚਾਲਕ ਖਿਲਾਫ ਏਫ ਆਈ ਆਰ ਦਰਜ ਕਰੀ ਜਾਵੇਗੀ।