ਪੰਜਾਬ 'ਚ ਟਰਾਈਡੈਂਟ ਗਰੁੱਪ ਅਤੇ ਆਈਓਐਲ ਕੈਮੀਕਲ ਕੰਪਨੀ 'ਤੇ ਇਨਕਮ ਟੈਕਸ ਦੀ ਛਾਪੇਮਾਰੀ ਦੂਜੇ ਦਿਨ ਵੀ ਜਾਰੀ ਹੈ। ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਕਰੀਬ 5 ਤੋਂ 7 ਦਿਨਾਂ ਤੱਕ ਜਾਰੀ ਰਹਿ ਸਕਦੀ ਹੈ। ਟੀਮ ਨੇ ਕਈ ਜਾਇਦਾਦਾਂ ਦੇ ਕਾਗਜ਼ ਆਦਿ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਪਰਿਵਾਰਕ ਮੈਂਬਰਾਂ ਦੇ ਫੋਨ ਵੀ ਅਧਿਕਾਰੀਆਂ ਕੋਲ ਹਨ।
ਇਹ ਛਾਪੇ ਲੁਧਿਆਣਾ-ਬਰਨਾਲਾ ਵਿੱਚ ਮਾਰੇ ਗਏ ਹਨ। ਫਿਲਹਾਲ ਟਰਾਈਡੈਂਟ ਗਰੁੱਪ ਦੇ ਮਾਲਕ ਰਜਿੰਦਰਾ ਗੁਪਤਾ ਨੂੰ ਮਿਲਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਗਈ ਹੈ। ਮੁਲਾਜ਼ਮਾਂ ਦੇ ਫੋਨ ਵੀ ਸੁਰੱਖਿਅਤ ਰੱਖੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਨਕਮ ਟੈਕਸ ਨੇ ਇਹ ਛਾਪੇਮਾਰੀ ਬੈਲੇਂਸ ਸ਼ੀਟ 'ਚ ਨੁਕਸਾਨ ਦਰਸਾਉਣ ਨੂੰ ਲੈ ਕੇ ਕੀਤੀ ਹੈ।