• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਸ਼ਰਧਾਲੂ ਹੋ ਸਕਦੇ ਨਤਮਸਤਕ

1/12/2024 11:24:22 AM Samriti Tiwari     Sri Muktsar Sahib, Maghi Mela, 5 lakh devotees    ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲਾ ਸ਼ੁਰੂ, 5 ਲੱਖ ਤੋਂ ਵੱਧ ਸ਼ਰਧਾਲੂ ਹੋ ਸਕਦੇ ਨਤਮਸਤਕ 

ਸ੍ਰੀ ਮੁਕਤਸਰ ਸਾਹਿਬ ਵਿਚ ਮਾਘੀ ਮੇਲਾ ਅੱਜ ਤੋਂ ਸ਼ੁਰੂ ਹੋਵੇਗਾ। ਦੇਸ਼-ਵਿਦੇਸ਼ ਤੋਂ ਸ਼ਰਧਾਲੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਥਾਂ ਮੱਥਾ ਟੇਕਣ ਤੇ ਸਰੋਵਰ ਵਿਚ ਇਸਨਾਨ ਕਰਨ ਪਹੁੰਚਣਗੇ। ਅੱਜ ਇਸ ਮੇਲੇ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਦੇ ਪਹੁੰਚਣ ਦਾ ਅਨੁਮਾਨ ਹੈ। ਮਾਘੀ ਮੇਲੇ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸਥਾਨਕ ਪੁਲਿਸ ਨੇ ਸ਼ਹਿਰ ਨੂੰ 7 ਜ਼ੋਨਾਂ ਵਿਚ ਵੰਡਿਆ ਹੈ ਤੇ ਇਥੇ 4500 ਸੁਰੱਖਿਆ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਮੇਲੇ ਵਿਚ ਘੋੜੇ ਦੀ ਮੰਡੀ ਦਾ ਖਾਸ ਮਹੱਤਵ ਹੈ। ਇਥੇ ਘੋੜਿਆਂ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ।

ਇਨ੍ਹਾਂ ਮੰਡੀਆਂ ਵਿਚ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਤੇ ਗੁਜਰਾਤ ਤੋਂ ਵੀ ਘੋੜੇ ਇਥੇ ਲਿਆਏ ਜਾਂਦੇ ਹਨ। ਇਥੇ 2 ਲੱਖ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਮਹਿੰਗੇ ਘੋੜੇ ਵੀ ਦੇਖੇ ਜਾ ਸਕਦੇ ਹਨ। ਸ੍ਰੀ ਮੁਕਤਸਰ ਸਾਹਿਬ ਵਿਚ 12 ਜਨਵਰੀ ਤੋਂ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਜਾਂਦਾ ਹੈ। 13 ਜਨਵਰੀ ਨੂੰ ਦੀਵਾਨ ਸਜਾਏ ਜਾਂਦੇ ਹਨ ਤੇ ਮਾਘੀ ਵਾਲੇ ਦਿਨ 14 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਂਦਾ ਹੈ ਤੇ 15 ਜਨਵਰੀ ਨੂੰ ਨਗਰ ਕੀਰਤਨ ਸਜਾਉਣ ਦੇ ਨਾਲ ਹੀ ਮੇਲੇ ਦੀ ਰਵਾਇਤੀ ਤੌਰ ‘ਤੇ ਸਮਾਪਤੀ ਹੋ ਜਾਂਦੀ ਹੈ।

ਟ੍ਰੈਫਿਕ ਕੀਤਾ ਡਾਇਵਰਟ

ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਨੂੰ ਸ਼ਹਿਰ ਤੋਂ ਲੰਘਣ ਦੀ ਬਜਾਏ ਬਾਈਪਾਸ ਭੇਜਿਆ ਜਾਵੇਗਾ। ਸ਼ਰਧਾਲੂਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 6 ਅਸਥਾਈ ਬੱਸ ਸਟੈਂਡ ਬਣਾ ਦਿੱਤੇ ਗਏ ਹਨ। ਇਸ ਤੋਂ ਇਲਾਵਾ ਸ਼ਰਧਾਲੂਆਂ ਲਈ ਚੱਕਾ ਬੀੜ ਸਰਕਾਰ ਨੇੜੇ ਦੁਸਹਿਰਾ ਗਰਾਊਂਡ, ਹਰਿਆਲੀ ਪੈਟਰੋਲ ਪੰਪ ਦੇ ਅੱਗੇ ਵਾਲੀ ਥਾਂ, ਕੋਟਕਪੂਰਾ ਰੋਡ ਨੇੜੇ ਯਾਦਗਰੀ ਗੇਟ, ਮਲੋਟ ਰੋਡ ਗਊਸ਼ਾਲਾ ਦੇ ਸਾਹਮਣੇ ਵਾਲੀ ਥਾਂ, ਬਰਤਨ ਫੈਕਟਰੀ ਨੇੜੇ, ਨਵੀਂ ਅਨਾਜ ਮੰਡੀ ਮੁਕਤਸਰ, ਮਾਈ ਭਾਗੋ ਕਾਲਜ ਅਤੇ ਜਿਮਨੇਜ਼ੀਅਮ ਹਾਲ ਸਰਕਾਰੀ ਕਾਲਜ ਗੁਰੂਹਰਸਹਾਏ ਰੋਡ ਨੇੜੇ ਪਿੰਡ ਲੰਬੀ ਢਾਬ ਵਿਖੇ ਪਾਰਕਿੰਗ ਦੇ ਪ੍ਰਬੰਧ ਕੀਤੇ ਗਏ ਹਨ।

'Sri Muktsar Sahib','Maghi Mela','5 lakh devotees'

Please Comment Here

Similar Post You May Like

  • श्री मुक्तसर साहिब में भयानक सड़क हादसे में तीन दोस्तों की मौ+त,

    श्री मुक्तसर साहिब में भयानक सड़क हादसे में तीन दोस्तों की मौ+त, काम करके घर जा रहे थे

  • श्री मुक्तसर साहिब में अंगीठी के धुएं से 2 भाइयों की मौ+त,

    श्री मुक्तसर साहिब में अंगीठी के धुएं से 2 भाइयों की मौ+त, कपड़े सिलाई का करते थे काम

Recent Post

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਸ਼ਰਧਾਲੂਆਂ ਨਾਲ ਭਰੇ ਹੈਲੀਕਾਪਟਰ ਦੀ ਹਾਈਵੇਅ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ , ਵੱਡਾ ਹਾਦਸਾ ਹੋਣ ਤੋਂ ਟਲ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

  • Elon Musk ਦੀ ਸਟਾਰਲਿੰਕ ਕੰਪਨੀ ਨੂੰ ਭਾਰਤ 'ਚ ਸਰਵਿਸ ਸ਼ੁਰੂ ਕਰਨ ਲਈ ਮਿਲਿਆ ਲਾਇਸੈਂਸ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY