• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਸ਼ੁਰੂਆਤ, ਜਾਣੋ ਇਤਿਹਾਸ

1/12/2025 12:56:06 PM Gurpreet Singh     Sri Muktsar Sahib, Maghi mela, sri Muktsar Sahib, sikh history chali mukte    40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਦੀ ਸ਼ੁਰੂਆਤ, ਜਾਣੋ ਇਤਿਹਾਸ  

ਮਾਘੀ ਮੇਲੇ ਦੀ ਸ਼ੁਰੂਆਤ ਅੱਜ ਤੋਂ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਉਤੇ ਹੋ ਗਈ ਹੈ। ਦੱਸ ਦੇਈਏ ਕਿ 40 ਮੁਕਤਿਆਂ ਦੀ ਯਾਦ ਵਿਚ ਹਰ ਸਾਲ 12 ਜਨਵਰੀ ਤੋਂ 15 ਜਨਵਰੀ ਤੱਕ ਮਾਘੀ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।

ਦੇਸ਼-ਵਿਦੇਸ਼ ਤੋਂ ਪੁੱਜਦੀ ਹੈ ਸੰਗਤ

 14 ਜਨਵਰੀ ਨੂੰ ਮਾਘੀ ਇਸ਼ਨਾਨ ਵਾਲੇ ਦਿਨ ਵੱਡੀ ਗਿਣਤੀ ਵਿਚ ਸੰਗਤਾਂ ਦੇਸ਼-ਵਿਦੇਸ਼ ਵਿਚੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਦੀ ਹੈ ਤੇ ਇਸ ਦਿਨ ਸੰਗਤਾਂ ਪਵਿੱਤਰ ਸਰੋਵਰ 'ਚ ਇਸ਼ਨਾਨ ਕਰਦੀਆਂ ਹਨ।

ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ

ਸ੍ਰੀ ਮੁਕਤਸਰ ਸਾਹਿਬ ਸਿੱਖ ਧਰਮ ਵਿੱਚ ਗੁਰੂ-ਸਿੱਖ ਦੇ ਅਟੁੱਟ ਅਤੇ ਸਮਰਪਿਤ ਰਿਸ਼ਤੇ ਨੂੰ ਬਿਆਨਦੀ ਗਾਥਾ ਦਾ ਪ੍ਰਤੀਕ ਹੈ, ਜਿਸ ਦਾ ਪੁਰਾਤਨ ਨਾਂ ਖਿਦਰਾਣੇ ਦੀ ਢਾਬ ਸੀ। ਖਿਦਰਾਣੇ ਦੀ ਢਾਬ ਉਤੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੀ ਮੁਗਲ ਹਕੂਮਤ ਵਿਰੁੱਧ ਆਖਰੀ ਅਤੇ ਫੈਸਲਾਕੁੰਨ ਜੰਗ ਲੜੀ ਅਤੇ ਜਿੱਤ ਪ੍ਰਾਪਤ ਕੀਤੀ। ਇਸ ਜੰਗ ਦੌਰਾਨ ਉਹ ਚਾਲੀ ਸਿੰਘ ਵੀ ਸ਼ਾਮਲ ਹੋਏ ਜੋ ਆਨੰਦਪੁਰ ਸਾਹਿਬ ਦੇ ਕਿਲ੍ਹੇ 'ਚ ਗੁਰੂ ਸਾਹਿਬ ਨੂੰ ਇਹ ਬੇਦਾਵਾ ਲਿਖ ਕੇ ਦੇ ਆਏ ਸਨ ਕਿ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ।

ਮਾਤਾ ਭਾਗ ਕੌਰ ਦੀ ਅਗਵਾਈ ਵਿਚ ਭਾਈ ਮਹਾਂ ਸਿੰਘ ਅਤੇ 40 ਸਿੰਘਾਂ ਦਾ ਜੱਥਾ ਖਿਦਰਾਣੇ ਦੀ ਢਾਬ ਵਿਖੇ ਗੁਰੂ ਸਾਹਿਬ ਕੋਲ ਆ ਗਏ ਤੇ ਮੁਗਲ ਹਕੂਮਤ ਵਿਰੁੱਧ ਜੰਗ ਲੜੀ ਅਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਜਖ਼ਮੀ ਹਾਲਤ ਵਿਚ ਭਾਈ ਮਹਾਂ ਸਿੰਘ ਤੋਂ ਜਦ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਇੱਛਾ ਪੁੱਛੀ ਤਾਂ ਉਨ੍ਹਾਂ ਕਿਹਾ ਕਿ ਉਹ ਬੇਦਾਵਾ ਪਾੜ੍ਹ ਦਿਓ ਜੋ ਅਸੀਂ ਤੁਹਾਨੂੰ ਲਿਖ ਕੇ ਦੇ ਆਏ ਸੀ।

ਇਸ ਜਗ੍ਹਾ ਗੁਰੂ ਸਾਹਿਬ ਨੇ ਬੇਦਾਵਾ ਪਾੜ੍ਹਿਆ ਅਤੇ ਉਸ ਜਗ੍ਹਾ ਅੱਜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ, ਖਿਦਰਾਣੇ ਦੀ ਢਾਬ ਵਾਲੀ ਜਗ੍ਹਾ ਨੂੰ ਗੁਰੂ ਸਾਹਿਬ ਨੇ ਮੁਕਤ ਸਰ ਅਰਥਾਤ ਮੁਕਤੀ ਦਾ ਸਰੋਵਰ ਹੋਣ ਦਾ ਵਰ ਦਿੱਤਾ ਅਤੇ ਉਦੋਂ ਤੋਂ ਇਸ ਅਸਥਾਨ ਦਾ ਨਾਂ ਖਿਦਰਾਣਾ ਤੋਂ ਸ੍ਰੀ ਮੁਕਤਸਰ ਸਾਹਿਬ ਪੈ ਗਿਆ। ਉਹ 40 ਸਿੰਘ ਇਤਿਹਾਸ ਵਿਚ 40 ਮੁਕਤਿਆਂ ਦੇ ਨਾਂ ਨਾਲ ਜਾਣੇ ਜਾਂਦੇ ਹਨ।

ਗੁਰਦੁਆਰਾ ਟੁੱਟੀ ਗੰਢੀ ਸਾਹਿਬ

ਉਨ੍ਹਾਂ ਨੇ 40 ਮੁਕਤਿਆਂ ਦੇ ਨਾਮ ਉਤੇ ਹੀ ਇਸ ਜਗ੍ਹਾ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਪਿਆ। ਜਿਸ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ 40 ਸਿੰਘਾਂ ਦਾ ਬੇਦਾਵਾ ਪਾੜ੍ਹਿਆ ਉਸ ਜਗ੍ਹਾ ਉਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸੁਸ਼ੋਭਿਤ ਹੈ। ਜਿਸ ਜਗ੍ਹਾ ਉਤੇ ਤੰਬੂ ਲਾ ਕੇ ਸਿੰਘਾਂ ਮੁਗਲ ਹਕੂਮਤ ਵਿਰੁੱਧ ਲੜਾਈ ਲੜੀ ਉਸ ਜਗ੍ਹਾ ਗੁਰਦੁਆਰਾ ਤੰਬੂ ਸਾਹਿਬ ਸੁਸ਼ੋਭਿਤ ਹੈ।

ਇਥੇ ਹੀ ਮਾਤਾ ਭਾਗ ਕੌਰ ਦੀ ਯਾਦ ਵਿੱਚ ਗੁਰਦੁਆਰਾ ਮਾਤਾ ਭਾਗ ਕੌਰ ਜੀ ਸੁਸ਼ੋਭਿਤ ਹੈ। ਜਿਸ ਜਗ੍ਹਾ 40 ਮੁਕਤਿਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਥੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸੁਸ਼ੋਭਿਤ ਹੈ।

'Sri Muktsar Sahib','Maghi mela','sri Muktsar Sahib','sikh history chali mukte'

Please Comment Here

Similar Post You May Like

  • श्री मुक्तसर साहिब में भयानक सड़क हादसे में तीन दोस्तों की मौ+त,

    श्री मुक्तसर साहिब में भयानक सड़क हादसे में तीन दोस्तों की मौ+त, काम करके घर जा रहे थे

  • श्री मुक्तसर साहिब में अंगीठी के धुएं से 2 भाइयों की मौ+त,

    श्री मुक्तसर साहिब में अंगीठी के धुएं से 2 भाइयों की मौ+त, कपड़े सिलाई का करते थे काम

Recent Post

  • ਪਾਕਿਸਤਾਨ ਦੀ ਜਾਸੂਸੀ ਕਰਨ ਵਾਲੇ ਯੂਟਿਊਬਰ ਜਸਬੀਰ ਦੀ ਕੋਰਟ 'ਚ ਪੇਸ਼ੀ, ਮਿਲਿਆ ਇੰਨੇ ਦਿਨਾਂ ਦਾ ਰਿਮਾਂਡ...

  • ਕ੍ਰਿਕਟਰ Abhishek Sharma ਦੇ ਹੋਣ ਵਾਲੇ ਜੀਜੇ 'ਤੇ ਲੱਗੇ ਕੁੱਟਮਾਰ ਦੇ ਦੋਸ਼, ਪੀੜਤ ਨੇ ਕੀਤਾ ਖੁਲਾਸਾ ...

  • ਕੇਦਾਰਨਾਥ 'ਚ ਹੈਲੀਕਾਪਟਰ ਦੀ ਸੜਕ ਵਿਚਕਾਰ ਐਮਰਜੈਂਸੀ ਲੈਂਡਿੰਗ, ਦੇਖੋ ਵੀਡੀਓ...

  • UPI Server ਕੱਲ੍ਹ 4 ਘੰਟਿਆਂ ਲਈ ਰਹੇਗਾ ਬੰਦ, ਨਹੀਂ ਹੋਵੇਗੀ Online ਟ੍ਰਾਂਸਜੈਕਸ਼ਨ ...

  • ਜਲੰਧਰ ਰਾਧੇ ਕ੍ਰਿਸ਼ਨ ਮੰਦਰ 'ਚ ਹੰਗਾਮਾ, ਪੁਜਾਰੀ ਨੇ ਖੁਦ ਨੂੰ ਲਾਈ ਅੱਗ, ਪ੍ਰਬੰਧਕ ਕਮੇਟੀ ਨਾਲ ਵਿਵਾਦ ...

  • ਰਮਨ ਅਰੋੜਾ ਦਾ ਸਾਂਢੂ ਰਾਜਨ ਕਪੂਰ ਵੀ ਵਿਜੀਲੈਂਸ ਦੀ ਰਾਡਾਰ 'ਤੇ, ਹੋ ਸਕਦੈ ACTION...

  • ਜਲਦ ਲੱਗਣ ਜਾ ਰਹੇ SMART ਮੀਟਰ! ਪਹਿਲਾਂ ਕਰਨਾ ਪਵੇਗਾ ਭੁਗਤਾਨ ਫਿਰ ਮਿਲੇਗੀ ਸਪਲਾਈ ...

  • ਪੰਜਾਬ 'ਚ ਕੋਰੋਨਾ ਨਾਲ ਦੂਜੀ ਮੌ.ਤ, ਸਕੂਲਾਂ 'ਚ ਮਾਸਕ ਪਾਉਣ ਲਾਜ਼ਮੀ...

  • ਜਲੰਧਰ 'ਚ 2 ਦਿਨ ਬੰਦ ਰਹਿਣਗੀਆਂ ਮੀਟ ਅਤੇ ਸ਼ਰਾਬ ਦੀਆਂ ਦੁਕਾਨਾਂ, ਸਖ਼ਤ ਹੁਕਮ ਜਾਰੀ...

  • ਜਲੰਧਰ 'ਚ ਅੱਜ ਬਿਜਲੀ ਰਹੇਗੀ ਬੰਦ, ਇਨ੍ਹਾਂ ਇਲਾਕਿਆਂ 'ਚ ਰਹੇਗਾ POWER CUT...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY