ਸ੍ਰੀ ਮੁਕਤਸਰ ਸਾਹਿਬ ਦੇ ਮੰਡੀ ਚੌਕ ਸਦਰ ਬਾਜ਼ਾਰ 'ਚ ਅੰਗੀਠੀ 'ਚੋਂ ਨਿਕਲਣ ਵਾਲੇ ਧੂੰਏਂ ਕਾਰਨ ਬਿਹਾਰ ਦੇ ਦੋ ਭਰਾਵਾਂ ਦੀ ਮੌਤ ਹੋ ਗਈ। ਘਟਨਾ ਦਾ ਪਤਾ ਮ੍ਰਿਤਕ ਦੀ ਪਤਨੀ ਸਬੀਨਾ ਪ੍ਰਵੀਨ ਨੂੰ ਸਵੇਰੇ 4 ਵਜੇ ਲੱਗਾ ਜਦੋਂ ਉਹ ਆਪਣੇ ਪਤੀ ਅਤੇ ਦੇਵਰ ਨੂੰ ਜਗਾਉਣ ਗਈ। ਪਰ ਦੋਵੇਂ ਭਰਾ ਨਾ ਉੱਠੇ।
ਮ੍ਰਿਤਕਾਂ ਦੀ ਪਛਾਣ ਮੁਹੰਮਦ ਮੁਸ਼ਤਾਕ (35) , ਜਿਸ ਦੀਆਂ ਤਿੰਨ ਧੀਆਂ ਹਨ ਅਤੇ ਇਸਰਾਫਲ (25) ਵਜੋਂ ਹੋਈ ਹੈ। ਦੋਵੇਂ ਭਰਾ ਔਰਤਾਂ ਦੇ ਕੱਪੜੇ ਸਿਲਣ ਦਾ ਕੰਮ ਕਰਦੇ ਸਨ।
ਜਲੰਧਰ ਛਾਉਣੀ 'ਚ ਵੀ ਅੰਗੀਠੀ ਦੇ ਜ਼ਹਿਰੀਲੇ ਧੂੰਏਂ ਕਾਰਨ ਹੋਈ ਮੌਤ
23 ਜਨਵਰੀ ਨੂੰ ਜਲੰਧਰ ਛਾਉਣੀ ਦੇ ਮੁਹੱਲਾ ਨੰਬਰ 20 ਧੱਕਾ ਕਾਲੋਨੀ 'ਚ ਆਪਣੇ ਕਮਰੇ 'ਚ ਅੰਗੀਠੀ ਜਲਾ ਕੇ ਸੁੱਤੇ ਪਿਓ-ਪੁੱਤ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ। ਮ੍ਰਿਤਕਾਂ ਦੀ ਪਛਾਣ ਰਾਮ ਬਾਲੀ ਮੋਚੀ (50) ਪੁੱਤਰ ਖੇਲੋ ਦਾਸ ਅਤੇ ਉਸ ਦੇ ਪੁੱਤਰ ਨਵੀਨ ਕੁਮਾਰ (24) ਵਜੋਂ ਹੋਈ ਹੈ।
ਡਾਕਟਰ ਨੇ ਪਿਓ-ਪੁੱਤ ਨੂੰ ਐਲਾਨਿਆ ਮ੍ਰਿਤਕ
ਮੰਗਲਵਾਰ ਸਵੇਰੇ ਜਦੋਂ ਗੁਆਂਢੀ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਤਿੰਨੋਂ ਬੇਹੋਸ਼ ਪਏ ਸਨ। ਜਿਸ ਤੋਂ ਬਾਅਦ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰ ਨੇ ਪਿਓ-ਪੁੱਤ ਨੂੰ ਮ੍ਰਿਤਕ ਐਲਾਨ ਦਿੱਤਾ।