ਝਾਰਖੰਡ ਦੇ ਜਮਸ਼ੇਦਪੁਰ 'ਚ ਮੰਗਲਵਾਰ ਸਵੇਰੇ ਮੁੰਬਈ ਅਤੇ ਹਾਵੜਾ ਵਿਚਾਲੇ ਚੱਲਣ ਵਾਲੀ ਮੇਲ ਐਕਸਪ੍ਰੈੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਦੌਰਾਨ ਮੁੰਬਈ-ਹਾਵੜਾ ਮੇਲ ਦੇ ਘੱਟੋ-ਘੱਟ 18 ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਇਸ ਮਾਰਗ ’ਤੇ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ ਸੀ। ਮੇਲ ਐਕਸਪ੍ਰੈਸ ਉਸੇ ਮਾਲ ਗੱਡੀ ਦੇ ਡੱਬਿਆਂ ਨਾਲ ਟਕਰਾ ਗਈ ਅਤੇ ਇਸ ਦੇ ਘੱਟੋ-ਘੱਟ 18 ਡੱਬੇ ਪਟੜੀ ਤੋਂ ਉਤਰ ਗਏ। ਸੂਚਨਾ ਮਿਲਣ ਤੋਂ ਬਾਅਦ ਰੇਲਵੇ ਟੀਮ ਮੌਕੇ 'ਤੇ ਪਹੁੰਚੀ ਅਤੇ ਯਾਤਰੀਆਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ। ਰਾਹਤ ਅਤੇ ਬਚਾਅ ਲਈ ਪਟਨਾ ਤੋਂ NDRF ਦੀ ਟੀਮ ਭੇਜੀ ਗਈ ਹੈ।
ਰੇਲ ਹਾਦਸੇ ਦੀ ਵਜ੍ਹਾ ਕਾਰਨ ਕਈ ਟਰੇਨਾਂ ਰੱਦ
ਇਸ ਹਾਦਸੇ ਕਾਰਨ ਦੱਖਣੀ ਪੂਰਬੀ ਰੇਲਵੇ ਦੇ ਟਾਟਾਨਗਰ-ਚੱਕਰਧਰਪੁਰ ਸੈਕਸ਼ਨ 'ਤੇ ਟਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਇਸ ਦੇ ਨਾਲ ਹੀ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਦਕਿ ਕੁਝ ਟਰੇਨਾਂ ਹੋਰ ਰੂਟਾਂ 'ਤੇ ਚਲਾਈਆਂ ਜਾ ਰਹੀਆਂ ਹਨ। ਇਸ ਰੂਟ 'ਤੇ ਚੱਲਣ ਵਾਲੀ 22861 ਹਾਵੜਾ-ਕਾਂਤਬਾਜੀ ਐਕਸਪ੍ਰੈਸ, 08015/18019 ਖੜਕਪੁਰ-ਧਨਬਾਦ ਐਕਸਪ੍ਰੈਸ, 12021/12022 ਹਾਵੜਾ ਬਾਰਬਿਲ ਐਕਸਪ੍ਰੈਸ ਨੂੰ ਰੱਦ ਕਰਨਾ ਪਿਆ, ਜਦਕਿ ਕੁਝ ਟਰੇਨਾਂ ਨੂੰ ਅੱਧ ਵਿਚਕਾਰ ਹੀ ਰੋਕਣਾ ਪਿਆ।
ਹੈਲਪਲਾਈਨ ਨੰਬਰ ਕੀਤੇ ਜਾਰੀ
ਇਸ ਹਾਦਸੇ ਤੋਂ ਬਾਅਦ ਰੇਲਵੇ ਵੱਲੋਂ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ। ਲੋਕ ਜਾਣਕਾਰੀ ਪ੍ਰਾਪਤ ਕਰਨ ਲਈ
ਟਾਟਾਨਗਰ 'ਚ 06572290324 ,
ਚੱਕਰਧਰਪੁਰ 'ਚ 06587 238072 ,
ਰੁੜਕੇਲਾ 'ਚ 06612501072 , 06612500244
ਅਤੇ ਹਾਵੜਾ 'ਚ 9433357920, 0322673 'ਤੇ ਸੰਪਰਕ ਕਰ ਸਕਦੇ ਹਨ।