ਖ਼ਬਰਿਸਤਾਨ ਨੈੱਟਵਰਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਬੁੱਤ 'ਤੇ ਹੋਈ ਫਾਇਰਰਿੰਗ ਦੀ ਘਟਨਾ 'ਤੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ 'ਤੇ ਤਿੱਖੀ ਪ੍ਰਤਿਕਿਰਿਆ ਦਿੱਤੀ ਹੈ।ਉਨ੍ਹਾਂ ਨੇ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਹੈ। ਇਸ ਘਟਨਾ ਕਾਰਨ ਸਿੱਧੂ ਦੇ ਫੈਨਸ 'ਚ ਵੀ ਭਾਰੀ ਰੋਸ ਹੈ।
ਭਾਵੁਕ ਪੋਸਟ ਕੀਤੀ ਸ਼ੇਅਰ

ਉਨ੍ਹਾਂ ਨੇ ਇਸ ਘਟਨਾ ਬਾਰੇ ਲਿਖਿਆ ਕਿ ਸਾਡੇ ਪੁੱਤ ਦੀ ਯਾਦ 'ਤੇ ਹਮਲਾ, ਸਾਡੀ ਆਤਮਾ 'ਤੇ ਜ਼ਖਮ ਹੈ । ਬੀਤੇ ਦਿਨੀਂ ਮੇਰੇ ਪੁੱਤ ਦੀ ਯਾਦ 'ਤੇ ਗੋਲੀਆਂ ਚਲਾਈਆਂ ਗਈਆਂ। ਉਸ ਸਿਰਫ਼ ਪੱਥਰ ਦੀ ਮੂਰਤ ਨਹੀਂ ਸੀ, ਉਹ ਉਹਦੇ ਚਾਹੁਣ ਵਾਲਿਆਂ ਵੱਲੋਂ ਉਸਨੂੰ ਦਿੱਤਾ ਸਨਮਾਨ ਸੀ, ਤੇ ਉਹਦੇ ਲਈ ਲੋਕਾਂ ਦੇ ਦਿਲਾਂ 'ਚ ਜੋ ਪਿਆਰ ਹੈ ਉਹਦਾ ਨਿਸ਼ਾਨ ਸੀ। ਮੇਰਾ ਪੁੱਤ ਲੋਕਾਂ ਦੇ ਹੱਕਾਂ ਦੀ ਆਵਾਜ਼ ਬਣਿਆ ਰਿਹਾ , ਉਸਨੂੰ ਅਕਾਲ ਪੁਰਖ ਕੋਲ ਗਏ ਨੂੰ ਵੀ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਹਮਲਾ ਸਾਡੀ ਰੂਹ ਉੱਤੇ ਸੱਟ ਵਾਂਗ ਲੱਗਾ, ਮੇਰੇ ਪੁੱਤ ਦੀ ਜਾਨ ਦੇ ਦੁਸ਼ਮਣ ਉਹਦੇ ਗਏ ਮਗਰੋਂ ਵੀ ਉਹਨੂੰ ਨਹੀਂ ਛੱਡ ਰਹੇ ਪਰ ਉਹਦੀ ਬਗਾਵਤ ਜਰੂਰ ਕੀਤੀ ਜਾ ਸਕਦੀ ਏ ਪਰ ਉਹਨੂੰ ਮਿਟਾਇਆ ਨਹੀਂ ਜਾ ਸਕਦਾ, ਉਸ ਇੱਕ ਲਹਿਰ ਹੈ ,ਜੋ ਹਮੇਸ਼ਾ ਚੱਲਦੀ ਰਹੇਗੀ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ। ਕਿ ਇੱਕ ਨਾ ਇੱਕ ਦਿਨ ਹਰ ਇੱਕ ਨੂੰ ਉਹਦੀ ਕੀਤੀ ਦੀ ਸਜ਼ਾ ਜ਼ਰੂਰ ਮਿਲੂਗੀ ਸਾਡੀ ਚੁੱਪ ਸਾਡੀ ਹਾਰ ਨਹੀਂ ਹੈ।
ਤਿੰਨ ਦਿਨ ਪਹਿਲਾਂ ਵਾਪਰੀ ਘਟਨਾ
ਇਸ ਘਟਨਾ ਤਿੰਨ ਦਿਨ ਪਹਿਲਾਂ ਹਰਿਆਣਾ ਦੇ ਡੱਬਵਾਲੀ ਇਲਾਕੇ 'ਚ ਵਾਪਰੀ ਸੀ। ਜਿੱਥੇ ਮੂਸੇਵਾਲਾ ਦੇ ਬੁੱਤ 'ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਰਿੰਗ ਕੀਤੀ ਗਈ ਹੈ। ਜਿਸ ਕਾਰਨ ਬੁੱਤ ਨੂੰ ਨੁਕਸਾਨ ਪਹੁੰਚਿਆਂ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਹੋਏ ਸਨ। ਇਸ ਘਟਨਾ ਤੋਂ ਬਾਅਦ ਫੈਂਸ 'ਚ ਵੀ ਭਰੀ ਰੋਸ ਹੈ।