ਮੋਹਾਲੀ: ਮਾਨਸਾ ਦੇ ਤਿੰਨ ਲੋਕਾਂ ਨਾਲ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਨੌਜਵਾਨ ਨੂੰ ਵਰਗਲਾ ਕੇ 35 ਲੱਖ ਰੁਪਏ ਲੁੱਟ ਲਏ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੁਰਦੀਪ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਸੈਕਟਰ-70 ਸਥਿਤ ਸਟਾਰ ਫਿਊਚਰ ਇਮੀਗ੍ਰੇਸ਼ਨ ਨੇ ਉਸ ਨਾਲ ਠੱਗੀ ਮਾਰੀ ਸੀ। ਦਰਅਸਲ ਗੁਰਦੀਪ ਸਿੰਘ ਆਪਣੀ ਧੀ ਨੂੰ ਆਸਟ੍ਰੇਲੀਆ ਭੇਜਣਾ ਚਾਹੁੰਦਾ ਸੀ, ਜਦਕਿ ਉਸਦੇ ਨਾਲ ਦੇ ਦੋ ਹੋਰ ਵਿਅਕਤੀਆਂ ਨੇ ਦੋਸ਼ੀ ਨੂੰ ਆਸਟ੍ਰੇਲੀਆ ਭੇਜਣ ਲਈ 35 ਲੱਖ ਰੁਪਏ ਦਿੱਤੇ ਸਨ। ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ।
ਪੁਲਸ ਨੇ ਮਾਮਲਾ ਕੀਤਾ ਦਰਜ
ਮਟੌਰ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸ਼ਵੀ ਸ਼ਰਮਾ ਅਤੇ ਨੇਹਾ ਸ਼ਰਮਾ ਦੋਵੇਂ ਸਟਾਰ ਫਿਊਚਰ ਇਮੀਗ੍ਰੇਸ਼ਨ ਸੈਕਟਰ-70 ਵਜੋਂ ਹੋਈ ਹੈ। ਪੁਲਸ ਜਾਂਚ ਕਰ ਰਹੀ ਹੈ।