ਜਲੰਧਰ ਨਗਰ ਨਿਗਮ ਨੇ ਰਾਮਾਮੰਡੀ ਦੇ ਬਸੰਤ ਵਿਹਾਰ 'ਚ ਨਾਜਾਇਜ਼ ਤੌਰ 'ਤੇ ਬਣੇ ਵਪਾਰਕ ਕੰਪਲੈਕਸ 'ਤੇ ਡਿੱਚ ਮਸ਼ੀਨ ਚਲਾਈ। ਇਹ ਵਪਾਰਕ ਕੰਪਲੈਕਸ ਕਰੀਬ 100 ਮਰਲੇ ਵਿੱਚ ਬਣਾਇਆ ਜਾ ਰਿਹਾ ਸੀ , ਪਰ ਇਸ ਦੇ ਮਾਲਕ ਨੇ ਨਾ ਤਾਂ ਨਿਗਮ ਵੱਲੋਂ ਕੋਈ ਨਕਸ਼ਾ ਪਾਸ ਕਰਵਾਇਆ ਸੀ ਅਤੇ ਨਾ ਹੀ ਸੀ.ਐਲ.ਯੂ (ਚੇਂਜ ਆਫ਼ ਲੈਂਡ ਯੂਜ਼) ਸੀ |
ਨਗਰ ਨਿਗਮ ਨੂੰ ਜਿਵੇਂ ਹੀ ਇਸ ਨਾਜਾਇਜ਼ ਉਸਾਰੀ ਦੀ ਸੂਚਨਾ ਮਿਲੀ ਤਾਂ ਬਿਲਡਿੰਗ ਵਿਭਾਗ ਦੀ ਟੀਮ ਕਾਰਵਾਈ ਕਰਨ ਲਈ ਸਵੇਰੇ ਹੀ ਉਥੇ ਪਹੁੰਚ ਗਈ। ਬਿਲਡਿੰਗ ਵਿਭਾਗ ਦੀ ਟੀਮ ਨੇ ਤੜਕੇ ਹੀ ਡਿੱਚ ਮਸ਼ੀਨਾਂ ਨਾਲ ਉਸਾਰੀ ਅਧੀਨ ਇਮਾਰਤਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਨਗਰ ਨਿਗਮ ਦੀ ਟੀਮ ਸਮੇਤ ਪੁਲਸ ਮੌਜੂਦ ਰਹੀ।