ਖ਼ਬਰਿਸਤਾਨ ਨੈੱਟਵਰਕ: ਜਲੰਧਰ 'ਚ ਐਨਐਚਐੱਸ ਹਸਪਤਾਲ ਨੇ ਮਨਾਇਆ ਗਿਆ ਅਸਥਮਾ ਵੀਕ “ਹਰ ਸਾਹ ਮਹੱਤਵਪੂਰਨ ਹੈ - ਥੀਮ ਵੱਡਿਆਂ ਅਤੇ ਬੱਚਿਆਂ ਵਿੱਚ ਦਮਾ 'ਤੇ ਧਿਆਨ ਦੇਣ' ਥੀਮ ਸੀ | ਜੋ ਕਿ ਸਫਲਤਾਪੂਰਵਕ ਸੰਪੰਨ ਹੋਇਆ। ਇਸ ਹਫ਼ਤੇ ਦਾ ਉਦੇਸ਼ ਅਸਥਮਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਤੇ ਸਿਹਤਮੰਦ ਸਾਹ ਲੈਣ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਸੀ।

ਇਸ ਹਫ਼ਤੇ ਦੌਰਾਨ ਡਾ. ਚੇਤਨ ਕੁਮਾਰ ਐਨ.ਜੀ. (ਪਲਮੋਨੋਲਾਜਿਸਟ) ਅਤੇ ਡਾ. (ਕਰਨਲ) ਪੁਨੀਤ ਬਾਲੀ (ਬਾਲ ਰੋਗ ਵਿਸ਼ੇਸ਼ਗਿਆ) ਨੇ ਹਰ ਦੂਜੇ ਦਿਨ ਮਰੀਜ਼ਾਂ ਨਾਲ ਸਿੱਧੀ ਮੁਲਾਕਾਤ ਕੀਤੀ , ਜਿਨ੍ਹਾਂ ਵਿਚ ਅਸਥਮਾ ਦੇ ਇਲਾਜ ਅਤੇ ਸੰਭਾਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸਵਾਲ-ਜਵਾਬ ਸੈਸ਼ਨ ਵਿਚ ਲੋਕਾਂ ਨੇ ਆਪਣੀਆਂ ਉਲਝਣਾਂ ਬਾਰੇ ਡਾਕਟਰਾਂ ਤੋਂ ਸਲਾਹ ਲਈ ।

ਮਨੋਰੰਜਨ ਭਰਪੂਰ ਗਤਿਵਿਧੀਆਂ ਜਿਵੇਂ ਕਿ ਬਲੋ ਦ ਬਲੂਨ ਚੈਲੈਂਜ, ਬੱਚਿਆਂ ਲਈ ਕਲਾ/ਕ੍ਰਾਫਟ ਅਤੇ ਨਕਲ ਕਰਨ ਦੇ ਮੁਕਾਬਲੇ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ।

6 ਮਈ (ਵਿਸ਼ਵ ਅਸਥਮਾ ਦਿਵਸ) ਨੂੰ ਮੁਫ਼ਤ PFT (ਫੇਫੜਿਆਂ ਦੀ ਜਾਂਚ) ਅਤੇ BMI ਟੈਸਟ ਦੀ ਸਹੂਲਤ ਦਿੱਤੀ ਗਈ, ਜਿਸ ਨੂੰ ਲੋਕਾਂ ਨੇ ਖੂਬ ਸਰਾਹਿਆ । ਲੰਗ ਵਿਸ਼ ਵਾਲ (ਫੇਫੜਿਆਂ ਦੀ ਇੱਛਾ ਦੀ ਕੰਧ) ਨੇ ਲੋਕਾਂ ਨੂੰ ਆਪਣੀਆਂ ਸੋਚਾਂ, ਸੁਝਾਵਾਂ ਅਤੇ ਸਿਹਤਮੰਦ ਭਵਿੱਖ ਲਈ ਉਮੀਦਾਂ ਵਿਆਕਤ ਕਰਨ ਦਾ ਮੌਕਾ ਦਿੱਤਾ।

ਐਨਐਚਐੱਸ ਹਸਪਤਾਲ ਇਸ ਸਮਾਗਮ ਨੂੰ ਸਫਲ ਬਣਾਉਣ ਵਾਲੇ ਸਾਰੇ ਡਾਕਟਰਾਂ, ਸਟਾਫ, ਭਾਗੀਦਾਰਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਾ ਹੈ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਤਰ੍ਹਾਂ ਦੀਆਂ ਸਿਹਤ ਜਾਗਰੂਕਤਾ ਮੁਹਿੰਮਾਂ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ।
