ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਤੇ ਭਗਵੰਤ ਮਾਨ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀਆਈਪੀ ਕਲਚਰ ਖ਼ਤਮ ਕਰਨ ਆਈ ਸੀ। ਮੈਂ ਭਗਵੰਤ ਮਾਨ ਨੂੰ ਅਖਬਾਰੀ ਤੇ ਇਸ਼ਤਿਹਾਰੀ ਮੁੱਖ ਮੰਤਰੀ ਦਾ ਨਾਂ ਦਿੰਦਾ ਹਾਂ ਕਿਉਂਕਿ ਇਹ ਅਖਬਾਰਾਂ ਵਿੱਚ ਜਾਂ ਇਸ਼ਤਿਹਾਰਾਂ ਵਿੱਚ ਹੀ ਜ਼ਿੰਦਾ ਹੈ। ਉਹ ਵਾਰ-ਵਾਰ ਝੂਠ ਬੋਲ ਕੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।