ਲੁਧਿਆਣਾ ਦੀ ਜੇਲ੍ਹ ਵਿੱਚ ਕੈਦੀਆਂ ਦੀ ਪਾਰਟੀ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਹੁਣ ਇਸ ਵੀਡੀਓ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਵਾਲ ਖੜ੍ਹੇ ਕੀਤੇ ਹਨ। ਸਿੱਧੂ ਨੇ ਟਵੀਟ ਕਰ ਕੇ ਲਿਖਿਆ, ਮਾਨਯੋਗ ਜੇਲ੍ਹ ਮੰਤਰੀ ਭਗਵੰਤ ਮਾਨ, ਕਿੱਥੇ ਹਨ ਜੇਲ੍ਹਾਂ ਨੂੰ ਸੈਨੇਟਾਈਜ਼ ਕਰਨ ਵਾਲੇ 5ਜੀ ਜੈਮਰ?
ਸਿੱਧੂ ਨੇ CM ਭਗਵੰਤ ਮਾਨ ਨੂੰ ਕਿਹਾ, ਜਾਗੋ ਜਨਾਬ
ਸਿੱਧੂ ਨੇ ਟਵੀਟ ਕਰ ਕੇ ਲਿਖਿਆ, ਮਾਣਯੋਗ ਜੇਲ੍ਹ ਮੰਤਰੀ ਭਗਵੰਤ ਮਾਨ, ਕਿੱਥੇ ਹਨ ਉਹ 5ਜੀ ਜੈਮਰ ਜੋ ਜੇਲ੍ਹਾਂ ਨੂੰ ਸੈਨੀਟਾਈਜ਼ ਕਰਦੇ ਹਨ ਅਤੇ ਜਿਨ੍ਹਾਂ ਦੀ ਵਰਤੋਂ ਤੁਸੀਂ ਆਪਣੀ ਨਿੱਜੀ ਸੁਰੱਖਿਆ ਲਈ ਕਰਦੇ ਹੋ। ਜੇਲ੍ਹ ਮੈਨੂਅਲ ਅਨੁਸਾਰ 6 ਕੈਦੀਆਂ ਲਈ ਇੱਕ ਆਦਮੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਇੱਕ ਤਾਂ ਪੰਜਾਬ ਦੀਆਂ 26 ਜੇਲ੍ਹਾਂ ਨੂੰ ਕੰਟਰੋਲ ਕਰ ਰਿਹਾ ਹੈ, ਇਸ ਦਾ ਮਤਲਬ ਤੁਹਾਡੀਆਂ ਜੇਲ੍ਹਾਂ ਵਿੱਚ ਸਟਾਫ਼ ਦੀ ਘਾਟ ਹੈ, ਤੁਸੀਂ ਇੱਕ ਫੇਲ੍ਹ ਜੇਲ੍ਹ ਮੰਤਰੀ ਹੋ ਤੇ ਰੁਜ਼ਗਾਰ ਦੀ ਗੱਲ ਕਰਦੇ ਹੋ? ਜਾਗੋ ਜਨਾਬ
ਵੀਡੀਓ 15-20 ਦਿਨ ਪੁਰਾਣੀ
ਇਸ ਮਾਮਲੇ ਸਬੰਧੀ ਜੇਲ੍ਹ ਸੁਪਰਡੈਂਟ ਸ਼ਿਵਰਾਜ ਨੰਦਗੜ੍ਹ ਨੇ ਦੱਸਿਆ ਕਿ ਵਾਇਰਲ ਵੀਡੀਓ 15 ਤੋਂ 20 ਦਿਨ ਪੁਰਾਣੀ ਹੈ। ਜੇਲ੍ਹ ਵਿੱਚ ਇੱਕ ਕੈਦੀ ਦਾ ਜਨਮ ਦਿਨ ਸੀ। ਕੈਦੀਆਂ ਨੇ ਇਸ ਲਈ ਚਾਹ ਅਤੇ ਪਕੌੜੇ ਮੰਗਵਾਏ ਸਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤੁਰੰਤ ਉਕਤ ਕੈਦੀਆਂ ਖਿਲਾਫ ਕਾਰਵਾਈ ਕੀਤੀ ਗਈ।
ਫੋਨ ਬਰਾਮਦ ਤੇ ਐਫਆਈਆਰ ਕੀਤੀ ਦਰਜ
ਇਸ ਮਾਮਲੇ ਵਿੱਚ ਪੁਲਸ ਨੇ ਜੇਲ੍ਹ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ। ਇਸ ਦੌਰਾਨ ਪੁਲਸ ਨੇ ਕੈਦੀਆਂ ਕੋਲੋਂ ਫ਼ੋਨ ਬਰਾਮਦ ਕੀਤੇ। ਕੁਝ ਕੈਦੀਆਂ ਵਿਰੁੱਧ ਐਫਆਈਆਰ ਵੀ ਦਰਜ ਕੀਤੀ ਗਈ ਹੈ।