ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਦੀ ਸਿਹਤ ਨੂੰ ਲੈ ਕੇ ਅਪਡੇਟ ਦਿੱਤੀ ਹੈ। ਸਿੱਧੂ ਨੇ ਐਕਸ 'ਤੇ ਲਿਖਿਆ ਕਿ ਅੱਜ ਯਮੁਨਾਨਗਰ ਦੇ ਹਸਪਤਾਲ 'ਚ ਨਵਜੋਤ ਕੌਰ ਦਾ ਦੂਜਾ ਆਪਰੇਸ਼ਨ ਹੋਵੇਗਾ।
ਨਵਜੋਤ ਕੌਰ ਕੈਂਸਰ ਨਾਲ ਜੂਝ ਰਹੇ ਹਨ
ਦੱਸ ਦੇਈਏ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ ਤੇ ਕੀਮੋਥੈਰੇਪੀ ਕਾਰਨ ਉਨ੍ਹਾਂ ਦੇ ਵਾਲ ਵੀ ਝੜ ਗਏ ਸਨ। ਇਸ ਔਖੀ ਘੜੀ ਵਿੱਚ ਨਵਜੋਤ ਸਿੱਧੂ ਇੱਕ ਚੰਗੇ ਪਤੀ ਦੀ ਤਰ੍ਹਾਂ ਉਨ੍ਹਾਂ ਦੀ ਦੇਖਭਾਲ ਕਰ ਰਹੇ ਹਨ ਤੇ ਉਨ੍ਹਾਂ ਦੇ ਇਲਾਜ ਦੌਰਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ।
ਆਈਪੀਐਲ 'ਚ ਕੁਮੈਂਟਰੀ ਕਰ ਰਹੇ ਹਨ ਸਿੱਧੂ
ਸਿਆਸਤ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਇਸ ਸਮੇਂ ਆਈਪੀਐਲ ਦੀ ਕੁਮੈਂਟਰੀ ਵਿੱਚ ਰੁੱਝੇ ਹੋਏ ਹਨ। ਸਿੱਧੂ ਕਰੀਬ 6 ਸਾਲਾਂ ਬਾਅਦ ਆਈਪੀਐਲ ਵਿੱਚ ਕੁਮੈਂਟਰੀ ਕਰਨ ਲਈ ਵਾਪਸ ਆਏ ਹਨ। ਰਾਜਨੀਤੀ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਨੇ ਕੁਮੈਂਟਰੀ ਤੋਂ ਬ੍ਰੇਕ ਲੈ ਲਿਆ। ਪਰ ਹੁਣ ਰਾਜਨੀਤੀ ਤੋਂ ਬ੍ਰੇਕ ਲੈ ਕੇ ਉਹ ਫਿਰ ਆਪਣੀ ਆਵਾਜ਼ ਨਾਲ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ।