ਖ਼ਬਰਿਸਤਾਨ ਨੈੱਟਵਰਕ: ਕਪਿਲ ਸ਼ਰਮਾ ਦਾ ਕਾਮੇਡੀ ਸ਼ੋਅ 'ਦ ਗ੍ਰੇਟ ਇੰਡੀਅਨ ਕਪਿਲ ਸ਼ੋਅ' ਇਸ ਵਾਰ ਇੱਕ ਨਵੇਂ ਅੰਦਾਜ 'ਚ ਵਾਪਸ ਆ ਰਿਹਾ ਹੈ | ਹੁਣ ਇਸ ਸ਼ੋਅ 'ਚ ਪੰਜਾਬ ਕਾਂਗਰਸ ਦੇ ਆਗੂ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ 5 ਸਾਲ ਬਾਅਦ ਵਾਪਸੀ ਹੋ ਰਹੀ ਹੈ| ਇਸ ਸ਼ੋਅ ਦਾ ਤੀਜਾ ਸੀਜ਼ਨ 21 ਜੂਨ, 2025 ਨੂੰ ਨੈੱਟਫਲਿਕਸ 'ਤੇ ਪ੍ਰੀਮੀਅਰ ਹੋਵੇਗਾ, ਜਿਸ ਵਿੱਚ ਕਪਿਲ ਸ਼ਰਮਾ ਅਤੇ ਨਵਜੋਤ ਸਿੰਘ ਸਿੱਧੂ ਦੀ ਜੋੜੀ ਇਕੱਠੇ ਦਿਖਾਈ ਦੇਵੇਗੀ।
ਇਸ ਤੋਂ ਇਲਾਵਾ, ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਆਪਣੀ ਵਾਪਸੀ ਦੀ ਪੁਸ਼ਟੀ ਕੀਤੀ। ਵੀਡੀਓ ਵਿੱਚ ਉਸਨੇ "ਦ ਹੋਮ ਰਨ" ਲਿਖਿਆ ਅਤੇ ਕੈਪਸ਼ਨ ਵਿੱਚ "ਸਿੱਧੂ ਜੀ ਵਾਪਸ ਆ ਗਏ ਹਨ" ਦਾ ਸੁਨੇਹਾ ਦਿੱਤਾ।
ਦੱਸ ਦੇਈਏ ਕਿ 2019 ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪੁਲਵਾਮਾ ਹਮਲੇ ਤੋਂ ਬਾਅਦ ਪੈਦਾ ਹੋਏ ਵਿਵਾਦ ਕਾਰਨ ਦ ਕਪਿਲ ਸ਼ਰਮਾ ਸ਼ੋਅ ਛੱਡਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਨੇ ਲੈ ਲਈ, ਜੋ ਅਜੇ ਵੀ ਸ਼ੋਅ ਦਾ ਹਿੱਸਾ ਹਨ। ਭਾਵੇਂ ਨਵਜੋਤ ਸਿੱਧੂ ਕਪਿਲ ਸ਼ਰਮਾ ਸ਼ੋਅ ਵਿੱਚ ਵਾਪਸ ਆ ਰਹੇ ਹਨ, ਪਰ ਇਸ ਨਾਲ ਅਰਚਨਾ ਪੂਰਨ ਸਿੰਘ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਹੈ। ਕਿਉਂਕਿ, ਸਿੱਧੂ ਅਤੇ ਅਰਚਨਾ ਦੋਵੇਂ ਸ਼ੋਅ ਵਿੱਚ ਇਕੱਠੇ ਦਿਖਾਈ ਦੇਣਗੇ। ਸਿੱਧੂ ਨੇ ਪਹਿਲਾਂ ਕਿਹਾ ਸੀ ਕਿ ਉਹ ਸ਼ੋਅ ਵਿੱਚ ਉਦੋਂ ਹੀ ਵਾਪਸ ਆਉਣਗੇ ਜਦੋਂ ਅਰਚਨਾ ਉਨ੍ਹਾਂ ਨਾਲ ਬੈਠੇਗੀ।