ਪੰਜਾਬ ਦੇ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ-ਮੀਲ ਸਬੰਧੀ ਨਵਾਂ ਮੀਨੂ ਜਾਰੀ ਕੀਤਾ ਗਿਆ ਹੈ। ਪੰਜਾਬ ਰਾਜ ਮਿਡ ਡੇਅ ਮੀਲ ਸੁਸਾਇਟੀ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਹਫ਼ਤਾਵਾਰੀ ਮੀਨੂ ਸਬੰਧੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮਿਡ ਡੇ ਮੀਲ ਇੰਚਾਰਜ ਦੀ ਦੇਖ-ਰੇਖ ਹੇਠ ਵਿਦਿਆਰਥੀਆਂ ਨੂੰ ਕਤਾਰ ਵਿੱਚ ਬੈਠ ਕੇ ਖਾਣਾ ਖੁਆਇਆ ਜਾਵੇ।
ਤੁਹਾਨੂੰ ਦੱਸ ਦੇਈਏ ਕਿ ਇਹ ਮੀਨੂ 1 ਜੁਲਾਈ 2024 ਤੋਂ 31 ਜੁਲਾਈ 2024 ਤੱਕ ਲਾਗੂ ਰਹੇਗਾ। ਮਿਡ ਡੇ ਮੀਲ ਦਾ ਮੀਨੂ ਇਸ ਤਰ੍ਹਾਂ ਹੈ।
ਸੋਮਵਾਰ- ਦਾਲ, ਮੌਸਮੀ ਸਬਜ਼ੀਆਂ ਤੇ ਰੋਟੀਆਂ
ਮੰਗਲਵਾਰ- ਰਾਜਮਾ ਤੇ ਚਾਵਲ
ਬੁੱਧਵਾਰ- ਆਲੂ ਤੇ ਪੁਰੀ/ਰੋਟੀ ਦੇ ਨਾਲ ਕਾਲੇ/ਚਿੱਟੇ ਛੋਲਿਆਂ ਦਾ ਮਿਸ਼ਰਣ
ਵੀਰਵਾਰ - ਆਲੂ ਤੇ ਪਿਆਜ਼ ਤੇ ਚਾਵਲਾਂ ਦੇ ਨਾਲ ਕੜੀ,
ਸ਼ੁੱਕਰਵਾਰ- ਮੌਸਮੀ ਸਬਜ਼ੀ ਤੇ ਰੋਟੀ
ਸ਼ਨੀਵਾਰ- ਛੋਲਿਆਂ ਦੀ ਦਾਲ ਤੇ ਚਾਵਲ ਤੇ ਮੌਸਮੀ ਫਲ