Kulhad Pizza Couple ਮਾਮਲੇ ਵਿੱਚ ਬਾਬਾ ਬੁੱਢਾ ਦਲ ਦੇ ਨਿਹੰਗ ਮਾਨ ਸਿੰਘ ਨੇ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੱਸਿਆ ਕਿ ਸ਼੍ਰੀ ਵਾਲਮੀਕਿ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਅੱਜ ਦਾ ਪ੍ਰਦਰਸ਼ਨ 4 ਦਿਨਾਂ ਲਈ ਟਾਲ ਦਿੱਤਾ ਗਿਆ ਹੈ। ਅਜਿਹੇ 'ਚ ਹੁਣ ਇਹ ਪ੍ਰਦਰਸ਼ਨ 18 ਅਕਤੂਬਰ ਨੂੰ ਕੀਤਾ ਜਾਵੇਗਾ। ਜੇਕਰ ਪੁਲਸ ਨੇ 18 ਅਕਤੂਬਰ ਤੱਕ ਮਾਮਲੇ 'ਚ ਕਾਰਵਾਈ ਨਾ ਕੀਤੀ ਤਾਂ ਉਹ ਕੁੱਲ੍ਹੜ ਪੀਜ਼ਾ ਜੋੜੇ ਦੀ ਦੁਕਾਨ ਬੰਦ ਕਰਵਾ ਦੇਣਗੇ |
ਪਾਣੀ ਅਤੇ ਫਸਲਾਂ ਨਹੀਂ ਬਚਾ ਸਕਦੇ ਤਾਂ ਨਸਲ ਬਚਾ ਲਓ
ਮਾਨ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਹੁਣ ਕਹਿ ਰਹੇ ਹਨ ਕਿ ਪੰਜਾਬ ਦੇ ਬਹੁਤ ਸਾਰੇ ਮੁੱਦੇ ਹਨ ਅਤੇ ਤੁਸੀਂ ਸਹਿਜ ਅਰੋੜਾ ਦਾ ਮੁੱਦਾ ਕਿਉਂ ਉਠਾਇਆ। ਇਸ ਉਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਪੱਧਰ ਹੇਠਾਂ ਚਲਾ ਗਿਆ ਹੈ ਅਤੇ ਫ਼ਸਲ ਸਾਡੇ ਹੱਥੋਂ ਖਿਸਕਦੀ ਜਾ ਰਹੀ ਹੈ, ਆਓ ਹੁਣ ਆਪਣੀ ਨਸਲ ਨੂੰ ਬਚਾ ਲਈਏ। ਸਹਿਜ ਅਰੋੜਾ ਦਾ ਮਾਮਲਾ ਅੱਜ ਖਤਮ ਹੋਣਾ ਸੀ ਪਰ ਉਹ ਅੱਜ ਵੀ ਨਹੀਂ ਆਇਆ। ਸਹਿਜ ਅਰੋੜਾ ਦੀ ਵਾਇਰਲ ਵੀਡੀਓ ਕਾਰਨ 3 ਬੱਚਿਆਂ 'ਤੇ ਕਾਰਵਾਈ ਹੋਣ ਨਾਲ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ।
ਸਹਿਜ ਅਰੋੜਾ ਦੇ ਸਾਰੇ ਵੀਡੀਓ ਡਿਲੀਟ ਕਰ ਦਿੱਤੇ ਜਾਣਗੇ
ਉਨ੍ਹਾਂ ਕਿਹਾ ਕਿ ਅੱਜ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਵੀਡੀਓ ਰਾਹੀਂ ਸਹਿਜ ਨੂੰ ਸੁਨੇਹਾ ਦਿੱਤਾ ਸੀ, ਪਰ ਉਹ ਨਹੀਂ ਆਇਆ। ਹੁਣ ਸਭ ਤੋਂ ਪਹਿਲਾਂ ਅਸੀਂ ਇਸ ਮੁੱਦੇ 'ਤੇ ਸਹਿਜ ਅਰੋੜਾ ਖਿਲਾਫ ਕਾਰਵਾਈ ਕਰਾਂਗੇ। ਸੋਸ਼ਲ ਮੀਡੀਆ 'ਤੇ ਸਹਿਜ ਅਰੋੜਾ ਦੀਆਂ ਸਾਰੀਆਂ ਵੀਡੀਓਜ਼ ਡਿਲੀਟ ਕਰ ਦਿੱਤੀਆਂ ਜਾਣਗੀਆਂ।
ਅਯਾਸ਼ੀ ਕਰਨ ਵਾਲੇ ਬਾਬਿਆਂ ਦਾ ਵੀ ਲੱਗੇਗਾ ਨੰਬਰ
ਸਹਿਜ ਅਰੋੜਾ ਦੇ ਅਕਾਲ ਤਖ਼ਤ ਸਾਹਿਬ ਤੋਂ ਸੁਰੱਖਿਆ ਮੰਗਣ ਉਤੇ ਉਨ੍ਹਾਂ ਕਿਹਾ ਕਿ ਕੀ ਅਕਾਲ ਤਖ਼ਤ ਸਾਹਿਬ ਤੋਂ ਉਸ ਨੂੰ ਅਜਿਹੀ ਹਰਕਤ ਕਰਨ ਦੀ ਕਿਸੇ ਨੇ ਇਜਾਜ਼ਤ ਦਿੱਤੀ ਸੀ। ਇਹ ਮਸਲਾ ਇਕੱਲੇ ਮਾਨ ਸਿੰਘ ਦਾ ਨਹੀਂ ਸਗੋਂ ਸਮੁੱਚੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦਾ ਹੈ। ਸਹਿਜ ਅਰੋੜਾ ਤੋਂ ਬਾਅਦ ਹੁਣ ਅਯਾਸ਼ੀ ਕਰਨ ਵਾਲੇ ਬਾਬਿਆਂ ਖਿਲਾਫ ਵੀ ਕਾਰਵਾਈ ਹੋਵੇਗੀ। ਚਾਹੇ ਉਹ ਕਿਸੇ ਵੀ ਧਰਮ ਦਾ ਬਾਬਾ ਹੋਵੇ। ਜੇਕਰ ਕੋਈ ਗੁਰੂਘਰ ਦਾ ਗ੍ਰੰਥੀ ਸਹਿਜ ਅਰੋੜਾ ਦੇ ਹੱਕ ਵਿੱਚ ਆਉਂਦਾ ਹੈ ਤਾਂ ਉਹ ਇਸ ਮੁੱਦੇ ਨੂੰ ਛੱਡ ਦੇਣਗੇ।