ਖ਼ਬਰਿਸਤਾਨ ਨੈੱਟਵਰਕ: ਯੂਪੀਆਈ ਦੀ ਵਰਤੋਂ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ, ਕਿਉਂਕਿ 16 ਜੂਨ ਤੋਂ ਭੁਗਤਾਨ ਕਰਨ ਦਾ ਤਰੀਕਾ ਹੋਰ ਵੀ ਤੇਜ਼ ਹੋਣ ਜਾ ਰਿਹਾ ਹੈ। NPCI (ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ) UPI ਸੇਵਾ ਨੂੰ ਤੇਜ਼ ਅਤੇ ਬਿਹਤਰ ਬਣਾਉਣ ਲਈ ਬਦਲਾਅ ਕਰ ਰਿਹਾ ਹੈ। ਜਿਸ ਕਾਰਨ ਹੁਣ ਔਨਲਾਈਨ ਭੁਗਤਾਨ ਸਿਰਫ਼ 15 ਸਕਿੰਟਾਂ ਵਿੱਚ ਹੋ ਜਾਵੇਗਾ, ਜੋ ਪਹਿਲਾਂ 30 ਸਕਿੰਟ ਲੈਂਦਾ ਸੀ।
NPCI ਨੇ ਨੋਟੀਫਿਕੇਸ਼ਨ ਕੀਤਾ ਜਾਰੀ
NPCI ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਬੈਂਕਾਂ ਨੂੰ 16 ਜੂਨ ਤੋਂ ਨਵੇਂ ਪ੍ਰੋਸੈਸਿੰਗ ਨਿਯਮਾਂ ਨੂੰ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। NPCI ਨੂੰ ਉਮੀਦ ਹੈ ਕਿ ਇਸ ਨਵੇਂ ਕਦਮ ਨਾਲ, ਲੈਣ-ਦੇਣ ਤੇਜ਼ ਹੋਵੇਗਾ ਅਤੇ ਲੋਕਾਂ ਵਿੱਚ ਔਨਲਾਈਨ ਲੈਣ-ਦੇਣ ਵਧੇਗਾ। ਭਾਰਤ ਵਿੱਚ ਹਰ ਮਹੀਨੇ ਲਗਭਗ 25 ਲੱਖ ਕਰੋੜ ਰੁਪਏ ਦੇ UPI ਲੈਣ-ਦੇਣ ਹੁੰਦੇ ਹਨ।
ਹਾਲ ਹੀ ਵਿੱਚ ਬੰਦ ਕਰ ਦਿੱਤੀ ਗਈ ਸੀ ਇਸ ਸਰਵਿਸ
ਦੱਸ ਦੇਈਏ ਕਿ ਹਾਲ ਹੀ ਵਿੱਚ UPI ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਲੈਣ-ਦੇਣ ਦੀ ਗਿਣਤੀ ਜ਼ਿਆਦਾ ਹੋਣ ਕਾਰਨ, ਲੋਕਾਂ ਨੂੰ ਭੁਗਤਾਨ ਭੇਜਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਮਾਰਚ ਅਤੇ ਅਪ੍ਰੈਲ ਵਿੱਚ ਤਿੰਨ ਵਾਰ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। 26 ਮਾਰਚ, 1 ਅਪ੍ਰੈਲ ਅਤੇ 12 ਅਪ੍ਰੈਲ ਨੂੰ UPI ਸੇਵਾ ਵਿੱਚ ਵਿਘਨ ਪਿਆ।