• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਹੁਣ ਵਿਦੇਸ਼ 'ਚ ਇੰਨੇ ਘੰਟੇ ਕੰਮ ਕਰ ਸਕਣਗੇ ਸਟੂਡੈਂਟਸ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ

7/21/2025 2:50:28 PM Gagan Walia     students, able to work , many hours abroad, government , changed the rules,     ਹੁਣ ਵਿਦੇਸ਼ 'ਚ ਇੰਨੇ ਘੰਟੇ ਕੰਮ ਕਰ ਸਕਣਗੇ ਸਟੂਡੈਂਟਸ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ  

ਖ਼ਬਰਿਸਤਾਨ ਨੈੱਟਵਰਕ: ਨਿਊਜ਼ੀਲੈਂਡ 'ਚ ਪ੍ਰਵਾਸੀ ਸਟੂਡੈਂਟਸ ਲਈ ਵੀਜ਼ਾ ਅਤੇ ਕੰਮ ਦੇ ਨਿਯਮਾਂ 'ਚ ਬਦਲਾਅ ਕੀਤੇ ਹਨ। ਸਰਕਾਰ ਨੇ 'ਇੰਟਰਨੈਸ਼ਨਲ ਐਜੂਕੇਸ਼ਨ ਗੋਇੰਗ ਫਾਰ ਗ੍ਰੋਥ ਪਲਾਨ' ਦਾ ਐਲਾਨ ਕੀਤਾ। ਇਸ ਤਹਿਤ ਵਿਦਿਆਰਥੀ ਵੀਜ਼ਾ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਜੋ ਕਿ 3 ਨਵੰਬਰ ਤੋਂ ਲਾਗੂ ਹੋਣਗੇ, ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੌਰਾਨ ਹੁਣ ਹਰ ਹਫ਼ਤੇ 25 ਘੰਟੇ ਤੱਕ ਕੰਮ ਕਰ ਸਕਣਗੇ। ਜਦਕਿ ਪਹਿਲਾਂ ਹਫ਼ਤੇ ਵਿੱਚ ਸਿਰਫ਼ 20 ਘੰਟੇ ਤੱਕ ਕੰਮ ਕਰਨ ਦੀ ਇਜਾਜ਼ਤ ਸੀ। ਇਸ ਤਰ੍ਹਾਂ ਵਿਦਿਆਰਥੀ ਹੁਣ ਵਧੇਰੇ ਕਮਾਈ ਕਰ ਸਕਣਗੇ। 

ਐਕਸਚੇਂਜ ਅਤੇ ਸਟੱਡੀ ਅਬਰੋਡ ਪ੍ਰੋਗਰਾਮਾਂ ਦੇ ਵਿਦਿਆਰਥੀਆਂ ਨੂੰ ਵੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਹਾਲਾਂਕਿ, ਜੋ ਵਿਦਿਆਰਥੀ ਆਪਣਾ ਕੋਰਸ ਬਦਲ ਰਹੇ ਹਨ, ਉਨ੍ਹਾਂ ਨੂੰ ਨਵਾਂ ਵੀਜ਼ਾ ਲੈਣਾ ਪਵੇਗਾ। ਇਨ੍ਹਾਂ ਬਦਲਾਵਾਂ ਕਾਰਨ ਭਾਰਤੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਵਿੱਚ ਪੜ੍ਹਾਈ ਅਤੇ ਕੰਮ ਕਰਨਾ ਆਸਾਨ ਹੋਣ ਜਾ ਰਿਹਾ ਹੈ। ਹਾਲਾਂਕਿ, ਪੁਰਾਣੇ ਵੀਜ਼ਾ ਵਾਲੇ ਵਿਦਿਆਰਥੀਆਂ ਨੂੰ ਆਪਣਾ ਵੀਜ਼ਾ ਬਦਲਣਾ ਪਵੇਗਾ ਜਾਂ ਹੋਰ ਘੰਟੇ ਕੰਮ ਕਰਨ ਲਈ ਨਵਾਂ ਵੀਜ਼ਾ ਲੈਣਾ ਪਵੇਗਾ।

ਇਨ੍ਹਾਂ ਨਵੇਂ ਨਿਯਮਾਂ ਦਾ ਉਦੇਸ਼ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਧਾਉਣਾ ਹੈ, ਕੁਝ ਬਦਲਾਅ ਹਨ ਜੋ ਖਾਸ ਕਰਕੇ ਭਾਰਤੀ ਵਿਦਿਆਰਥੀਆਂ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਹੁਣ ਜੇਕਰ ਕੋਈ ਭਾਰਤੀ ਵਿਦਿਆਰਥੀ ਪੜ੍ਹਾਈ ਦੌਰਾਨ ਕੋਰਸ ਜਾਂ ਯੂਨੀਵਰਸਿਟੀ ਬਦਲਣਾ ਚਾਹੁੰਦਾ ਹੈ, ਤਾਂ ਉਸਨੂੰ ਸਿਰਫ਼ ਵੀਜ਼ਾ ਪਰਿਵਰਤਨ ਦੀ ਬਜਾਏ ਨਵੇਂ ਵਿਦਿਆਰਥੀ ਵੀਜ਼ਾ ਲਈ ਅਰਜ਼ੀ ਦੇਣੀ ਪਵੇਗੀ। ਇਸ ਨਾਲ ਵੀਜ਼ਾ ਪ੍ਰਕਿਰਿਆ ਲੰਬੀ ਅਤੇ ਮਹਿੰਗੀ ਹੋ ਸਕਦੀ ਹੈ, ਅਤੇ ਵੀਜ਼ਾ ਰੱਦ ਹੋਣ ਦਾ ਖਤਰਾ ਵੀ ਵਧ ਸਕਦਾ ਹੈ।

ਪੈਰੇਂਟਸ ਅਤੇ ਸਕੂਲ ਤੋਂ ਲੈਣੀ ਪਵੇਗੀ ਇਜਾਜ਼ਤ 

ਇਸ ਤੋਂ ਇਲਾਵਾ ਸਕੂਲ ਅਤੇ ਕੋਰਸ ਲੈਵਲ ਸਟੂਡੈਂਟਸ ਨੂੰ ਜ਼ਿਆਦਾ ਘੰਟੇ ਕੰਮ ਕਰਨ ਲਈ ਆਪਣੇ ਮਾਪਿਆਂ ਅਤੇ ਸਕੂਲ ਤੋਂ ਲਿਖਤੀ ਇਜਾਜ਼ਤ ਦੀ ਲੋੜ ਹੋਵੇਗੀ। ਛੁੱਟੀਆਂ ਦੌਰਾਨ ਪੂਰਾ ਸਮਾਂ ਕੰਮ ਕਰਨ ਦੇ ਨਿਯਮ ਉਹੀ ਰਹਿਣਗੇ। INZ ਦੇ ਅਨੁਸਾਰ, ਇਸ ਵੇਲੇ 40,987 ਵਿਦਿਆਰਥੀ ਵੀਜ਼ਾ ਧਾਰਕ ਹਨ ਜਿਨ੍ਹਾਂ ਕੋਲ ਪੜ੍ਹਾਈ ਦੌਰਾਨ ਕੰਮ ਕਰਨ ਦੀ ਇਜਾਜ਼ਤ ਹੈ। ਇਨ੍ਹਾਂ ਵਿੱਚੋਂ ਲਗਭਗ 30,000 ਵੀਜ਼ੇ ਮਾਰਚ 2026 ਤੱਕ ਖਤਮ ਹੋ ਜਾਣਗੇ। ਸਾਰੇ ਵਿਦਿਆਰਥੀ ਇਸ ਬਦਲਾਅ ਦਾ ਲਾਭ ਨਹੀਂ ਲੈ ਸਕਦੇ, ਕਿਉਂਕਿ ਕੁਝ ਆਪਣੀ ਪੜ੍ਹਾਈ ਦੇ ਅੰਤ ਦੇ ਨੇੜੇ ਹੋਣਗੇ ਜਾਂ ਫੀਸਾਂ ਤੋਂ ਬਚਣ ਲਈ ਆਪਣੇ ਵੀਜ਼ੇ ਦੇ ਨਵੀਨੀਕਰਨ ਦੀ ਉਡੀਕ ਕਰਨਗੇ।

'students','able to work','many hours abroad','government','changed the rules',''

Please Comment Here

Similar Post You May Like

Recent Post

  • ਬਿਆਸ ਦਰਿਆ ਦੀ ਮਾਰ ਹੇਠ ਕਪੂਰਥਲਾ ਦੇ ਕਈ ਪਿੰਡ, SDRF ਟੀਮ ਕਰ ਰਹੀ ਰੈਸਕਿਊ...

  • ਜਲੰਧਰ ਦੇ PIMS ਹਸਪਤਾਲ ਪੁੱਜੇ ਸਿਹਤ ਡਾ. ਮੰਤਰੀ ਬਲਬੀਰ ਸਿੰਘ, ਆਯੁਸ਼ਮਾਨ ਸਕੀਮ ਨੂੰ ਲੈ ਕੇ ਕੀਤਾ ਐਲਾਨ...

  • 15 ਅਗਸਤ ਮੌਕੇ ਜਲੰਧਰ ਪੁਲਸ ALERT, ਸਪੈਸ਼ਲ DGP ਤੇ CP ਨੇ ਪੁਲਸ ਸਮੇਤ ਰੇਲਵੇ ਸਟੇਸ਼ਨ 'ਤੇ ਚਲਾਈ ਚੈਕਿੰਗ ਮੁਹਿੰਮ...

  • ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬੱਸਾਂ ਦਾ ਅੱਜ ਚੱਕਾ ਜਾਮ...

  • ਜਲੰਧਰ 'ਚ ਭਾਜਪਾ ਨੇਤਾ ਦੇ ਘਰ ਦੇ ਬਾਹਰ ਨੌਕਰਾਣੀ ਦਾ ਹੰਗਾਮਾ, ਕੁੱਟ-ਮਾਰ ਦਾ ਦੋਸ਼...

  • ਇਹ 2 ਪੰਜਾਬੀ SINGER ਫਸ ਸਕਦੇ ਨੇ ਮੁਸ਼ਕਲ 'ਚ, ਜਲੰਧਰ ਪੁਲਸ ਕਮਿਸ਼ਨਰ ਨੇ ਕੀਤਾ ਤਲਬ ...

  • ਪੰਜਾਬ 'ਚ ਕੁਲੈਕਟਰ ਰੇਟ ਵਧਾਉਣ ਦਾ ਪ੍ਰਸਤਾਵ ਠੰਡੇ ਬਸਤੇ 'ਚ, ਲਿਆ ਇਹ ਫੈਸਲਾ...

  • ਜਲੰਧਰ MODEL TOWN ਦੇ STEPS ਸ਼ੋਅਰੂਮ 'ਚ ਲੱਗੀ ਅੱ/ਗ, ਫਾਇਰ ਬ੍ਰਿਗੇਡ ਮੌਕੇ 'ਤੇ ...

  • ਜਲੰਧਰ ਦੇ ਨਾਗਰਾ ਫਾਟਕ ਨੇੜੇ ਚੱਲੀਆਂ ਗੋਲੀ/ਆਂ, 1 ਨੌਜਵਾਨ ਦੀ ਮੌ.ਤ...

  • Aap Mla ਰਾਜਿੰਦਰਪਾਲ ਕੌਰ ਛਿੰਨਾ ਦੀ ਕਾਰ ਹਾਦਸੇ ਦਾ ਸ਼ਿਕਾਰ, ਦਿੱਲੀ ਤੋਂ ਆ ਰਹੇ ਸਨ ਲੁਧਿਆਣਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY