ਹੁਣ ਦੇਸ਼ 'ਚ ਕਿਸੇ ਵੀ ਕੰਮ ਲਈ ਆਧਾਰ ਕਾਰਡ ਜ਼ਰੂਰੀ ਹੈ। ਆਧਾਰ ਕਾਰਡ ਇਸ ਦੇਸ਼ ਦੇ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਹਾਲਾਂਕਿ, ਸਰਕਾਰ ਦੁਆਰਾ ਆਧਾਰ ਕਾਰਡ ਦੋ ਸ਼੍ਰੇਣੀਆਂ ਵਿੱਚ ਜਾਰੀ ਕੀਤਾ ਜਾਂਦਾ ਹੈ। ਪਹਿਲੀ ਸ਼੍ਰੇਣੀ ਵਿੱਚ, 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ, ਜਦਕਿ ਦੂਜੀ ਸ਼੍ਰੇਣੀ 'ਚ, 1 ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਲਈ ਆਧਾਰ ਕਾਰਡ ਜਾਰੀ ਕੀਤਾ ਜਾਂਦਾ ਹੈ। ਇਸ ਨੂੰ ਬਾਲ ਆਧਾਰ ਕਾਰਡ ਕਿਹਾ ਜਾਂਦਾ ਹੈ।
ਹਾਲਾਂਕਿ, 5 ਸਾਲ ਬਾਅਦ, ਬਾਲ ਆਧਾਰ ਨੂੰ ਅਪਗ੍ਰੇਡ ਕਰਨਾ ਪੈਂਦਾ ਹੈ ਇਹ 18 ਸਾਲ ਤੱਕ ਦੇ ਬੱਚਿਆਂ ਲਈ ਵੈਧ ਹੈ। ਬਾਲ ਆਧਾਰ ਕਾਰਡ 12 ਅੰਕਾਂ ਦਾ ਵਿਲੱਖਣ ਪਛਾਣ ਨੰਬਰ ਹੈ, ਜੋ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਖਾਸ ਗੱਲ ਇਹ ਹੈ ਕਿ ਬੱਚੇ ਦਾ ਆਧਾਰ ਕਾਰਡ ਮਾਂ ਜਾਂ ਪਿਤਾ ਦੇ ਆਧਾਰ ਕਾਰਡ ਨਾਲ ਲਿੰਕ ਹੁੰਦਾ ਹੈ। ਇਸ ਨੂੰ ਬਣਾਉਣ ਲਈ ਬੱਚਿਆਂ ਦੇ ਬਾਇਓਮੈਟ੍ਰਿਕ ਡਾਟਾ ਦੀ ਵੀ ਲੋੜ ਨਹੀਂ ਹੈ।
ਬਾਲ ਆਧਾਰ ਕਾਰਡ ਲਈ ਇਸ ਤਰ੍ਹਾਂ ਕਰ ਸਕਦੇ ਹਾਂ ਅਪਲਾਈ
UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ
'Get Aadhaar' ਵਿਕਲਪ 'ਤੇ ਕਲਿੱਕ ਕਰੋ
ਬੁੱਕ ਅਪਾਇੰਟਮੈਂਟ 'ਤੇ ਟੈਪ ਕਰੋ
ਸ਼ਹਿਰ ਦਾ ਨਾਮ ਚੁਣੋ ਤੇ ਅੱਗੇ ਵਧੋ 'ਤੇ ਕਲਿੱਕ ਕਰੋ
ਹੁਣ 'ਨਵਾਂ ਆਧਾਰ' 'ਤੇ ਕਲਿੱਕ ਕਰੋ ਤੇ ਲੋੜੀਂਦੀ ਜਾਣਕਾਰੀ ਭਰੋ
OTP ਜਨਰੇਟ ਕਰੋ
ਨਜ਼ਦੀਕੀ ਆਧਾਰ ਸੇਵਾ ਕੇਂਦਰ 'ਤੇ ਅਪਾਇੰਟਮੈਂਟ ਲੈਣ ਲਈ ਆਪਣੇ ਬੱਚੇ ਬਾਰੇ ਲੋੜੀਂਦਾ ਡਾਟਾ ਭਰੋ।
5 ਸਾਲ ਤੋਂ ਬਾਅਦ ਅੱਪਡੇਟ ਕਰਵਾਉਣਾ ਜ਼ਰੂਰੀ
ਜਦੋਂ ਬੱਚਾ 5 ਸਾਲ ਦੀ ਉਮਰ ਪਾਰ ਕਰ ਲੈਂਦਾ ਹੈ, ਤਾਂ ਆਧਾਰ ਕਾਰਡ ਨੂੰ ਅਪਗ੍ਰੇਡ ਕਰਨਾ ਪੈਂਦਾ ਹੈ। ਇਸ ਦੌਰਾਨ ਫਿੰਗਰਪ੍ਰਿੰਟ, ਆਇਰਿਸ ਸਕੈਨ ਅਤੇ ਫੋਟੋ ਨੂੰ ਅਪਗ੍ਰੇਡ ਕੀਤਾ ਜਾਂਦਾ ਹੈ। ਇਸ ਲਈ ਕੋਈ ਫੀਸ ਨਹੀਂ ਦੇਣੀ ਪੈਂਦੀ ਹੈ ।