ਪੰਜਾਬੀ ਗਾਇਕ ਏਪੀ ਢਿੱਲੋਂ ਫਾਇਰਰਿੰਗ ਕੇਸ 'ਚ ਕੈਨੇਡਾ 'ਚ ਇਕ ਗ੍ਰਿਫਤਾਰ, ਲਾਰੈਂਸ ਗੈਂਗ ਨੇ ਕਰਵਾਇਆ ਸੀ ਹਮਲਾ
ਪੰਜਾਬੀ ਗਾਇਕ ਅੰਮ੍ਰਿਤਪਾਲ ਸਿੰਘ ਢਿੱਲੋਂ ਉਰਫ਼ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਮਾਮਲੇ ਵਿੱਚ ਕੈਨੇਡਾ ਤੋਂ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਗ੍ਰਿਫ਼ਤਾਰੀ ਆਰਸੀਐਮਪੀ ਦੀ ਟੀਮ ਵੱਲੋਂ ਕੀਤੀ ਗਈ ਹੈ। ਜਦਕਿ ਦੂਜੇ ਮੁਲਜ਼ਮ ਦੀ ਕੈਨੇਡਾ ਤੋਂ ਭਾਰਤ ਭੱਜ ਆਉਣ ਦਾ ਸ਼ੱਕ ਹੈ।
ਦੱਸ ਦੇਈਏ ਕਿ ਗੋਲੀਬਾਰੀ ਦੀ ਇਹ ਘਟਨਾ ਬ੍ਰਿਟਿਸ਼ ਕੋਲੰਬੀਆ 'ਚ ਏ.ਪੀ ਢਿੱਲੋਂ ਦੇ ਘਰ 'ਤੇ ਵਾਪਰੀ ਸੀ। ਰਿਪੋਰਟ ਮੁਤਾਬਕ ਵੈਨਕੂਵਰ ਦੀ ਆਰਸੀਐਮਪੀ ਪੁਲਿਸ ਦਾ ਕਹਿਣਾ ਹੈ ਕਿ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਵਿਕਟੋਰੀਆ ਇਲਾਕੇ ਦੇ ਘਰ 'ਤੇ ਗੋਲੀਬਾਰੀ ਤੋਂ ਬਾਅਦ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਦੂਜੇ ਦੇ ਕੈਨੇਡਾ ਤੋਂ ਭਾਰਤ ਭੱਜਣ ਦਾ ਸ਼ੱਕ ਹੈ।
ਮੁਲਜ਼ਮਾਂ ਦੀ ਹੋਈ ਪਛਾਣ
ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰਿਫਤਾਰੀ ਬੁੱਧਵਾਰ ਨੂੰ ਓਨਟਾਰੀਓ 'ਚ ਕੀਤੀ ਗਈ। ਮੁਲਜ਼ਮਾਂ ਦੀ ਪਛਾਣ 25 ਸਾਲਾ ਵਿਨੀਪੈਗ ਦੇ ਰਹਿਣ ਵਾਲੇ ਅਬਜੀਤ ਕਿੰਗਰਾ ਅਤੇ ਵਿਕਰਮ ਸ਼ਰਮਾ (25) ਵਾਸੀ ਵਿਨੀਪੈਗ ਦੇ ਵਜੋਂ ਹੋਈ ਹੈ। ਅਬਜੀਤ 'ਤੇ ਜਾਣਬੁੱਝ ਕੇ ਬੰਦੂਕ ਅਤੇ ਅੱਗਜ਼ਨੀ ਕਰਨ ਦਾ ਦੋਸ਼ ਹੈ।
ਲਾਰੈਂਸ ਗੈਂਗ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ
ਦੂਜਾ ਸ਼ੱਕੀ ਵਿਕਰਮ ਸ਼ਰਮਾ ਘਟਨਾ ਤੋਂ ਬਾਅਦ ਭਾਰਤ ਭੱਜ ਗਿਆ ਸੀ। ਸ਼ਰਮਾ ਘਟਨਾ 'ਚ ਕਿੰਗਰਾ ਦੇ ਨਾਲ ਸੀ। ਏਪੀ ਢਿੱਲੋਂ ਦਾ ਘਰ ਵੈਨਕੂਵਰ ਇਲਾਕੇ 'ਚ ਹੈ। ਉਨ੍ਹਾਂ ਦੇ ਘਰ 'ਤੇ ਗੋਲੀਬਾਰੀ ਦਾ ਵੀਡੀਓ ਵਾਇਰਲ ਹੋਇਆ ਸੀ। ਵਾਇਰਲ ਵੀਡੀਓ ਮੁਤਾਬਕ ਇੱਕ ਸ਼ੂਟਰ ਨੇ ਗੇਟ ਦੇ ਬਾਹਰੋਂ 11 ਗੋਲੀਆਂ ਚਲਾਈਆਂ। ਉਸ ਨੇ ਕਾਲੇ ਕੱਪੜੇ ਪਾਏ ਹੋਏ ਸਨ। ਲਾਰੈਂਸ ਗੈਂਗ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਗੈਂਗਸਟਰ ਰੋਹਿਤ ਗੋਦਾਰਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਵੀ ਪਾਈ ਸੀ।
ਸਲਮਾਨ ਖਾਨ ਨਾਲ ਗੀਤ ਹੋਇਆ ਸੀ ਰਿਲੀਜ਼
9 ਅਗਸਤ ਨੂੰ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਗਾਇਕ ਏਪੀ ਢਿੱਲੋਂ ਦਾ ਗੀਤ 'ਓਲਡ ਮਨੀ' ਰਿਲੀਜ਼ ਹੋਇਆ ਸੀ। ਗੋਲੀਬਾਰੀ ਨੂੰ ਇਸ ਨਾਲ ਜੋੜਿਆ ਜਾ ਰਿਹਾ ਹੈ। ਘਟਨਾ ਤੋਂ ਬਾਅਦ ਭਾਰਤੀ ਅਤੇ ਕੈਨੇਡੀਅਨ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।
'Punjab','AP Dhillon Firing Case','Canada','RCMP Team','Arrested','India','Punjabi Singer AP Dhillon','Lawrence Bishnoi Gang','Salman Khan'